ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ 4 ਬੱਚਿਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

By  Shanker Badra August 7th 2020 06:36 PM

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ 4 ਬੱਚਿਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ:ਅੰਮ੍ਰਿਤਸਰ : ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ 'ਚ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ 121 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਕਈ ਪਰਿਵਾਰਾਂ ਦੇ ਕਮਾਊ ਮੈਂਬਰ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਦੇ ਮੂੰਹ ਚਲੇ ਗਏ ਹਨ ਅਤੇ ਕਈ ਬੱਚੇ ਅਨਾਥ ਹੋ ਗਏ ਹਨ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ 4 ਬੱਚਿਆਂ ਦੀ ਮਦਦ ਲਈ ਅੱਗੇ ਆਏਸੋਨੂੰ ਸੂਦ

ਇਨ੍ਹਾਂ 'ਚੋਂ ਇੱਕ ਆਟੋ ਚਾਲਕ ਸੁਖਦੇਵ ਵੀ ਸੀ ,ਜੋ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਿਆ ਹੈ। ਪਤੀ ਦੀ ਮੌਤ ਦਾ ਵਿਛੋੜਾ ਨਾ ਸਹਿਣ ਕਰਕੇ ਸੁਖਦੇਵ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਚਾਰ ਬੱਚੇ ਕਰਣਵੀਰ, ਗੁਰਪ੍ਰੀਤ, ਅਰਸ਼ਪ੍ਰੀਤ ਤੇ ਸੰਦੀਪ ਅਨਾਥ ਹੋ ਗਏ। ਇਹ ਬੱਚੇ ਫ਼ਿਲਹਾਲ ਆਪਣੇ ਚਾਚੇ ਸਵਰਨ ਸਿੰਘ ਕੋਲ ਰਹਿੰਦੇ ਹਨ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ 4 ਬੱਚਿਆਂ ਦੀ ਮਦਦ ਲਈ ਅੱਗੇ ਆਏਸੋਨੂੰ ਸੂਦ

ਇੱਕ ਵੀਡੀਓ 'ਚ ਸਵਰਨ ਕਹਿ ਰਿਹਾ ਹੈ ਕਿ ਉਸ ਦੇ ਖ਼ੁਦ ਦੇ ਚਾਰ ਬੱਚੇ ਹਨ, ਉਹ ਇਨ੍ਹਾਂ ਬੱਚਿਆਂ ਪਾਲਣ ਪੋਸ਼ਣ ਕਿਵੇਂ ਕਰੇਗਾ?  ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਇਨ੍ਹਾਂ ਅਨਾਥ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਇਨ੍ਹਾਂ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਸੋਨੂੰ ਸੂਦ ਨੂੰ ਇਨ੍ਹਾਂ ਬੱਚਿਆਂ ਬਾਰੇ ਇੱਕ ਜਾਣਕਾਰ ਤੋਂ ਪਤਾ ਚੱਲਿਆ ਹੈ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ 4 ਬੱਚਿਆਂ ਦੀ ਮਦਦ ਲਈ ਅੱਗੇ ਆਏਸੋਨੂੰ ਸੂਦ

ਸੋਨੂੰ ਸੂਦ ਨੇ ਇੱਕ ਟਵੀਟ ਕਰਦੇ ਹੋਏ ਕਿਹਾ 'ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪੰਜਾਬ ਦੇ ਇਨ੍ਹਾਂ ਛੋਟੇ ਬੱਚਿਆਂ ਕੋਲ ਇੱਕ ਵਧੀਆ ਘਰ, ਚੰਗਾ ਸਕੂਲ ਤੇ ਸੁਨਹਿਰੀ ਭਵਿੱਖ ਹੋਵੇਗਾ।' ਅਦਾਕਾਰ ਸੋਨੂੰ ਸੂਦ ਲਗਾਤਾਰ ਕਈ ਤਬਕਿਆਂ ਦੀ ਮਦਦ ਕਰਨ ਕਰਕੇ ਸੁਰਖ਼ੀਆਂ ਵਿੱਚ ਹੈ।ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਸੋਨੂ ਸਦੂ ਨੇ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਦਾ ਪ੍ਰਬੰਧ ਕੀਤਾ ਸੀ।

-PTCNews

Related Post