ਪੰਜਾਬ ਦੇ ਇਸ ਸ਼ਹਿਰ 'ਚ ਪਹਿਲੀ ਵਾਰ ਬਣਾਈ ਜਾਵੇਗੀ ਕੂੜੇ ਨਾਲ ਸੜਕ ,ਜਾਣੋਂ ਕਿਵੇਂ ਬਣੇਗੀ ਸੜਕ

By  Shanker Badra October 4th 2018 01:00 PM -- Updated: October 4th 2018 01:05 PM

ਪੰਜਾਬ ਦੇ ਇਸ ਸ਼ਹਿਰ 'ਚ ਪਹਿਲੀ ਵਾਰ ਬਣਾਈ ਜਾਵੇਗੀ ਕੂੜੇ ਨਾਲ ਸੜਕ ,ਜਾਣੋਂ ਕਿਵੇਂ ਬਣੇਗੀ ਸੜਕ:ਪੰਜਾਬ ਦਾ ਇੱਕ ਸ਼ਹਿਰ ਅਜਿਹਾ ਵੀ ਹੈ ,ਜਿੱਥੇ ਪਹਿਲੀ ਵਾਰ ਕੂੜੇ ਨਾਲ ਸੜਕ ਬਣਾਉਣ ਦੀ ਤਿਆਰੀ ਚੱਲ ਰਹੀ ਹੈ।ਉਹ ਸ਼ਹਿਰ ਕੋਈ ਹੋਰ ਨਹੀਂ ਬਲਕਿ ਅੰਮ੍ਰਿਤਸਰ ਸ਼ਹਿਰ ਹੈ।ਇਸ ਸਬੰਧੀ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 26 ਮਲਟੀ ਇੰਟਰਨੈਸ਼ਨਲ ਕੰਪਨੀਆਂ ਨਾਲ ਇਸ ਮੁੱਦੇ 'ਤੇ ਸਮਝੌਤਾ ਕੀਤਾ ਗਿਆ ਹੈ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਬਣਾਈ ਗਈ ਹੈ।ਇਹ ਕੰਪਨੀਆਂ ਪੈਕਿੰਗ ਪਲਾਸਟਿਕ ਕੂੜਾ ਚੁੱਕਣਗੀਆਂ ਅਤੇ ਇਸ ਦੀ ਵਰਤੋਂ ਤੇਲ ਬਣਾਉਣ ਅਤੇ ਸੜਕਾਂ ਬਣਾਉਣ ਦੇ ਕੰਮ ਵਿੱਚ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਲੁਧਿਆਣਾ ਮੇਂਈਸ ਪ੍ਰਾਜੈਕਟ ਨਾਲ ਸਬੰਧਤ ਟੈਸਟ ਕੀਤਾ ਗਿਆ ਸੀ ਜਿਸ ਦਾ ਸਫ਼ਲ ਨਤੀਜਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਜਾਵੇਗਾ।

ਦੱਸ ਦੇਈਏ ਕਿ ਪਲਾਸਟਿਕ ਕੂੜੇ ਨੂੰ ਸੜਕ ਬਣਾਉਣ ਲਈ ਪਹਿਲਾਂ ਮਸ਼ੀਨ ਨਾਲ ਕੱਟਿਆ ਜਾਂਦਾ ਹੈ ਫਿਰ ਉਸ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਮਿਕਸਿੰਗ ਚੈਂਬਰ ਨੂੰ ਟ੍ਰਾਂਸਫ਼ਰ ਕੀਤਾ ਜਾਂਦਾ ਹੈ।ਜਿਸ ਤੋਂ ਬਾਅਦ ਕੱਟੇ ਗਏ ਪਲਾਸਟਿਕ ਦੇ ਕੂੜੇ ਨੂੰ ਇੱਕਠੇ ਕਰਕੇ ਇਕਸਾਰ ਤੌਰ 'ਤੇ ਲਪੇਟਿਆ ਜਾਂਦਾ ਹੈ।ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇਸ ਨੂੰ ਸੜਕ ਨਿਰਮਾਣ ਲਈ ਵਰਤਿਆ ਜਾਂਦਾ ਹੈ।

-PTCNews

Related Post