ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ
Shanker Badra
August 28th 2018 05:13 PM --
Updated:
August 28th 2018 06:37 PM
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ:ਚੰਡੀਗੜ੍ਹ:ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣੀਆਂ ਤੈਅ ਹੋਈਆਂ ਹਨ।ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 30 ਅਗਸਤ ਨੂੰ ਦਾਖ਼ਲ ਹੋ ਸਕਣਗੀਆਂ ਹਨ।ਕਾਗਜ਼ਾਂ ਦੀ ਪੜਤਾਲ ਤੋਂ ਬਾਅਦ 31 ਅਗਸਤ ਨੂੰ ਉਮੀਦਵਾਰਾਂ ਦੀ ਅੰਤਿਮ ਸੂਚੀ ਦਾ ਐਲਾਨ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਉਮੀਦਵਾਰ ਆਪਣੇ ਨਾਂਅ ਵਾਪਸ ਵੀ ਲੈ ਸਕਣਗੇ।ਇਸ ਦੇ ਨਾਲ ਹੀ ਯੂਨੀਵਰਸਿਟੀ ਨਾਲ ਜੁੜੇ ਸਾਰੇ 11 ਪ੍ਰਾਈਵੇਟ ਤੇ ਸਬੰਧਤ ਸਰਕਾਰੀ ਕਾਲਜਾਂ ਵਿੱਚ ਚੋਣਾਂ ਇੱਕੋ ਦਿਨ ਭਾਵ 6 ਸਤੰਬਰ 2018 ਨੂੰ ਹੀ ਹੋਣਗੀਆਂ।