ਪੰਜਾਬ ਯੂਨੀ: 'ਚ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵਿਰੋਧ, ਵਿਦਿਆਰਥੀਆਂ ਨੇ ਵਾਪਸ ਜਾਓ ਦੇ ਲਗਾਏ ਨਾਅਰੇ

By  Jashan A January 6th 2020 11:31 AM -- Updated: January 6th 2020 03:53 PM

ਪੰਜਾਬ ਯੂਨੀ: 'ਚ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵਿਰੋਧ, ਵਿਦਿਆਰਥੀਆਂ ਨੇ ਵਾਪਸ ਜਾਓ ਦੇ ਲਗਾਏ ਨਾਅਰੇ,ਚੰਡੀਗੜ੍ਹ :ਪੰਜਾਬ ਯੂਨੀਵਰਸਿਟੀ 'ਚ ਸੀਏਏ ਅਤੇ ਜੇਐੱਨਯੂ ਮਾਮਲੇ 'ਤੇ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਵਿਧਾਨ ਸਭਾ ਸਪਕੀਰ ਦੇ ਭਾਸ਼ਣ ਦੌਰਾਨ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਵੀ ਵਿਰੋਧ ਕੀਤਾ ਗਿਆ।

Punjab Uni Chdਵਿਦਿਆਰਥੀਆਂ ਨੇ ਰੇਖਾ ਸ਼ਰਮਾ ਵਾਪਸ ਜਾਓ ਦੇ ਨਾਅਰੇ ਵੀ ਲਗਾਏ।ਮਿਲੀ ਜਾਣਕਾਰੀ ਮੁਤਾਬਕ ਰੇਖਾ ਸ਼ਰਮਾ ਮਹਿਲਾ ਸ਼ਸਕਤੀਕਰਨ ਸੈਮੀਨਾਰ ਚ ਮੁੱਖ ਮਹਿਮਾਨ ਵਜੋਂ ਪਹੁੰਚੀ ਸੀ, ਜਿਵੇਂ ਹੀ ਵਿਦਿਆਰਥੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਰੇਖਾ ਸ਼ਰਮਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਹੋਰ ਪੜ੍ਹੋ: ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਨੋਟਿਸ ਜਾਰੀ, ਜਾਣੋ ਮਾਮਲਾ

Punjab Uni Chdਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਸੈਮੀਨਾਰ ਅਤੇ ਯੂਨੀਵਰਸਿਟੀ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

-PTC News

Related Post