ਪੰਜਾਬ ਵਿਜੀਲੈਂਸ ਬਿਊਰੋ ਨੇ ਹੜ੍ਹਾਂ ਨਾਲ ਪ੍ਰਭਾਵਿਤ ਕੇਰਲ ਲਈ ਇੱਕ ਦਿਨ ਦੀ ਤਨਖਾਹ ਦਾ ਚੈੱਕ ਮੁੱਖ ਮੰਤਰੀ ਨੂੰ ਕੀਤਾ ਭੇਟ

By  Shanker Badra September 21st 2018 06:39 PM

ਪੰਜਾਬ ਵਿਜੀਲੈਂਸ ਬਿਊਰੋ ਨੇ ਹੜ੍ਹਾਂ ਨਾਲ ਪ੍ਰਭਾਵਿਤ ਕੇਰਲ ਲਈ ਇੱਕ ਦਿਨ ਦੀ ਤਨਖਾਹ ਦਾ ਚੈੱਕ ਮੁੱਖ ਮੰਤਰੀ ਨੂੰ ਕੀਤਾ ਭੇਟ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਕੇਰਲ ਦੇ ਲੋਕਾਂ ਨੂੰ ਰਾਹਤ ਮੁਹਈਆ ਕਰਵਾਉਣ ਦੀ ਕੀਤੀ ਗਈ ਨਿੱਜੀ ਅਪੀਲ ਦੇ ਹੁੰਗਾਰੇ ਵਜੋਂ ਹੁਣ ਸੂਬੇ ਦੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਰਾਹਤ ਵਿੱਚ ਆਪਣਾ ਯੋਗਦਾਨ ਪਾਇਆ ਹੈ।ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਬਿਊਰੋ ਦੇ ਸਟਾਫ ਨੇ ਆਪਣੀ ਇਕ-ਇਕ ਦਿਨ ਦੀ ਤਨਖਾਹ ਦਿੱਤੀ ਹੈ।

ਬੁਲਾਰੇ ਅਨੁਸਾਰ ਏ.ਡੀ.ਜੀ.ਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ.ਕੇ.ਉਪਲ ਨੇ ਅੱਜ ਦੁਪਹਿਰ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਸਥਾਨ 'ਤੇ ਉਨ੍ਹਾਂ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ।ਮੁੱਖ ਮੰਤਰੀ ਨੇ ਕੇਰਲਾ ਦੇ ਲੋਕਾਂ ਦੀ ਮਦਦ ਲਈ ਵੱਡੀ ਪੱਧਰ 'ਤੇ ਅੱਗੇ ਆਉਣ ਵਾਸਤੇ ਪੰਜਾਬੀਆਂ ਦੀ ਸਰਾਹਨਾ ਕੀਤੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਦੀ ਘੜੀ ਕੇਰਲਾ ਦੇ ਲੋਕਾਂ ਦੇ ਮਦਦ ਵਾਸਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਖੁਲ੍ਹ ਦਿੱਲੀ ਨਾਲ ਦਾਨ ਦੇਣ ਦਾ ਸੱਦਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ 150 ਮੀਟਰਕ ਟਨ ਰਾਹਤ ਸਾਮਗਰੀ ਚਾਰ ਹਵਾਈ ਜਹਾਜਾਂ ਰਾਹੀਂ ਕੇਰਲ ਭੇਜੀ ਹੈ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮਦਦ ਹੋ ਸਕੇ।

-PTCNews

Related Post