ਔਰਤ ਨੂੰ ਨਵਜੰਮੇ ਬੱਚੇ ਸਮੇਤ ਬਾਹਰ ਕੱਢਣ ਦਾ ਮਾਮਲਾ :ਪੰਜਾਬ ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਤਲਬ

By  Shanker Badra July 28th 2018 04:44 PM

ਔਰਤ ਨੂੰ ਨਵਜੰਮੇ ਬੱਚੇ ਸਮੇਤ ਬਾਹਰ ਕੱਢਣ ਦਾ ਮਾਮਲਾ :ਪੰਜਾਬ ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਤਲਬ:ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚੋਂ ਇੱਕ ਔਰਤ ਨੂੰ ਜਣੇਪੇ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਸਮੇਤ ਵਾਰਡ ਤੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਟਿਆਲਾ ਦੇ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ।

ਚੇਅਰਪਰਸਨ ਨੇ ਦੱਸਿਆ ਕਿ ਇਹ ਮਾਮਲਾ ਕਾਫ਼ੀ ਗੰਭੀਰ ਹੈ।ਜਿਸ ਤੋਂ ਹਸਪਤਾਲ ਪ੍ਰਬੰਧਕਾਂ ਦੀ ਜਿੰਮੇਬਾਰੀ ਦਾ ਪਤਾ ਚਲਦਾ ਹੈ।ਉਨ੍ਹਾਂ ਸਿਵਲ ਸਰਜਨ ਹਰੀਸ਼ ਮਲਹੋਤਰਾ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਅਨੀਤਾ ਗੁਪਤਾ ਤੇ ਇਸ ਮਾਮਲੇ ਨਾਲ ਸਬੰਧਤ ਡਾਕਟਰ ਨੂੰ ਵੀ 7 ਅਗਸਤ ਨੂੰ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਆਖਿਆ ਹੈ।

ਉਨ੍ਹਾਂ ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤੀ ਕਾਰਵਾਈ ਦੀ ਵੀ ਰਿਪੋਰਟ ਮੰਗੀ ਹੈ।ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਇਕ ਪਰਵਾਸੀ ਪਰਿਵਾਰ ਦੀ ਔਰਤ ਦਾ ਬੀਤੇ ਦਿਨੀਂ ਰਾਜਿੰਦਰਾ ਹਸਪਤਾਲ ਵਿੱਚ ਜਣੇਪਾ ਹੋਇਆ ਸੀ।ਜਣੇਪੇ ਤੋਂ ਬਾਅਦ ਔਰਤ ਨੂੰ ਰਾਤ ਸਾਢੇ 8:30 ਵਜੇ ਵਾਰਡ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਹਸਪਤਾਲ ਵਿੱਚ ਕੋਈ ਬੈੱਡ ਉਪਲਬਧ ਨਹੀਂ ਸੀ।ਇਹ ਔਰਤ ਆਪਣੇ ਨਵਜੰਮੇ ਬੱਚੇ ਨਾਲ ਸਾਰੀ ਰਾਤ ਹਸਪਤਾਲ ਦੇ ਵਰਾਂਡੇ ਵਿੱਚ ਹੀ ਪਈ ਰਹੀ।

-PTCNews

Related Post