ਵਿਦੇਸ਼ਾਂ 'ਚ ਪੰਜਾਬਣਾਂ ਦੀ ਬੱਲੇ-ਬੱਲੇ, ਵੱਡੀਆਂ ਉਪਲਬਧੀਆਂ ਹਾਸਲ ਕਰ ਵਧਾਇਆ ਪੰਜਾਬੀਆਂ ਦਾ ਮਾਣ

By  Jashan A June 28th 2019 02:48 PM

ਵਿਦੇਸ਼ਾਂ 'ਚ ਪੰਜਾਬਣਾਂ ਦੀ ਬੱਲੇ-ਬੱਲੇ, ਵੱਡੀਆਂ ਉਪਲਬਧੀਆਂ ਹਾਸਲ ਕਰ ਵਧਾਇਆ ਪੰਜਾਬੀਆਂ ਦਾ ਮਾਣ,ਜਿਥੇ ਵਿਦੇਸ਼ਾਂ 'ਚ ਪੰਜਾਬੀ ਨੌਜਵਾਨ ਪੰਜਾਬ ਦਾ ਨਾਮ ਰੁਸ਼ਨਾ ਰਹੇ ਹਨ, ਉਥੇ ਹੀ ਸੂਬੇ ਦੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਪੰਜਾਬ ਦੀਆਂ ਧੀਆਂ ਵੀ ਵਿਦੇਸ਼ਾਂ 'ਚ ਵੱਡਾ ਨਾਂਅ ਕਮਾ ਰਹੀਆਂ ਹਨ, ਜਿਸ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਵਿਖੇ ਬ੍ਰਿਟੇਨ ਦੀ ਮਹਾਰਾਣੀ ਦੇ ਨਾਂਅ 'ਤੇ ਦਿੱਤੇ ਜਾਣ ਵਾਲੇ ਇਕ ਵੱਕਾਰੀ ਪੁਰਸਕਾਰ 'ਕੁਈਨਜ਼ ਗਾਈਡਿੰਗ ਨਿਊਜ਼ੀਲੈਂਡ' ਜੋ ਇਥੇ ਇਕ ਭਾਰਤੀ ਮੂਲ ਦੀ ਪੰਜਾਬੀ ਲੜਕੀ ਈਸ਼ਾ ਸਿੰਘ ਨੂੰ ਮਿਲਿਆ ਹੈ। ਜਿਸ ਨੇ ਪੰਜਾਬੀਆਂ ਦਾ ਨਾਮ ਦੇਸ਼ ਭਰ 'ਚ ਰੋਸ਼ਨ ਕਰ ਦਿੱਤਾ ਹੈ।

ਉਥੇ ਹੀ ਭਾਰਤੀ ਮੂਲ ਦੀ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਕੈਨੇਡਾ ਵਿਚ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਉਹ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਪਗੜੀਧਾਰੀ ਸਿੱਖ ਹੈ।

ਹੋਰ ਪੜ੍ਹੋ:ਅਮਰਨਾਥ ਯਾਤਰਾ ਨੂੰ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਯਾਤਰਾ ਨੂੰ ਬਣਾ ਸਕਦੇ ਨੇ ਨਿਸ਼ਾਨਾ, ਅਲਰਟ ਜਾਰੀ

1965 ਵਿਚ ਪਲਬਿੰਦਰ 4 ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਪਰਿਵਾਰ ਜਲੰਧਰ ਤੋਂ ਕੈਨੇਡਾ ਆ ਕੇ ਵੱਸ ਗਿਆ ਸੀ। ਦੱਸ ਦਈਏ ਕਿ ਪਲਬਿੰਦਰ ਤਾਈਕਵਾਂਡੋ ਵਿਚ ਬਲੈਕ ਬੈਲਟ ਰਹਿ ਚੁੱਕੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧ ਰੱਖਣ ਵਾਲੀ ਰਵਿੰਦਰਜੀਤ ਕੌਰ ਫਗੂੜਾ ‘ਏਅਰ ਫੋਰਸ ਕੈਡੇਟ ਨਿਊਜ਼ੀਲੈਂਡ’ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ ਹਨ। ਇਹ ਕੁੜੀ 13 ਤੋਂ 18 ਸਾਲ ਤੱਕ ਇਸੇ ਕੈਡੇਟ ਦੇ ਰਾਹੀਂ ‘ਏਅਰ ਫੋਰਸ ਵਿਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ ਹੈ ਪਰ ਉਸ ਨੇ ਹੁਣ ਆਪਣਾ ਇਹ ਸ਼ੌਕ ਪੂਰਾ ਕਰ ਲਿਆ ਹੈ।

-PTC News

Related Post