ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੂੰ ਅੱਜ ਵੀ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ

By  Shanker Badra June 21st 2018 01:48 PM

ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੂੰ ਅੱਜ ਵੀ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ:ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦੀ ਧੋਖਾਧੜੀ ਮਾਮਲੇ 'ਚ ਅੱਜ ਹੁਸ਼ਿਆਰਪੁਰ ਦੀ ਜ਼ਿਲ੍ਹਾ ਸੈਸ਼ਨ ਅਦਾਲਤ 'ਚ ਸੁਣਵਾਈ ਹੋਈ ਹੈ।Punjabi and Bollywood Actors Surveen Chawla Today not Interim bailਅਦਾਲਤ ਨੇ ਸੁਰਵੀਨ ਚਾਵਲਾ ਨੂੰ ਅੱਜ ਵੀ ਅੰਤ੍ਰਿਮ ਜ਼ਮਾਨਤ ਨਹੀਂ ਦਿੱਤੀ।ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਜੁਲਾਈ ਹੋਵੇਗੀ।ਦੱਸ ਦੇਈਏ ਕਿ ਇਸ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਪੁਲਿਸ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਇਸ ਮਾਮਲੇ 'ਚ ਅਦਾਲਤ ਦੇ ਨਿਰਦੇਸ਼ਕ 'ਤੇ ਦੋਸ਼ੀ ਥਾਣਾ ਸਿਟੀ ਪੁਲਿਸ ਦੀ ਜਾਂਚ 'ਚ ਸਹਿਯੋਗ ਕਰਨ ਲਈ ਪੇਸ਼ ਹੋ ਚੁੱਕੇ ਹਨ ਪਰ ਇਸ ਮਾਮਲੇ ਨਾਲ ਸੰਬੰਧਿਤ ਕੋਈ ਦਸਤਾਵੇਜ਼ ਪੇਸ਼ ਨਾ ਕੀਤੇ।ਇਸ ਦੌਰਾਨ ਦੋਸ਼ੀਆਂ ਵਲੋਂ ਇਸ ਮਾਮਲੇ ਦੀ ਉੱਚੇ ਪੱਧਰ 'ਤੇ ਜਾਂਚ ਕਰਵਾਉਣ ਲਈ ਡੀ.ਜੀ.ਪੀ. ਦੇ ਸਾਹਮਣੇ ਸ਼ਿਕਾਇਤ ਕਰਨ 'ਤੇ ਹੁਣ ਇਸ ਮਾਮਲੇ ਦੀ ਜਾਂਚ ਏ.ਡੀ.ਜੀ.ਪੀ. ਨੂੰ ਸੌਂਪ ਦਿੱਤੀ ਗਈ ਹੈ।Punjabi and Bollywood Actors Surveen Chawla Today not Interim bailਅਦਾਲਤ 'ਚ ਸ਼ਿਕਾਇਤ ਕਰਤਾ ਸਤਪਾਲ ਗੁਪਤਾ ਦੇ ਵਕੀਲ ਨਵੀਨ ਜੈਰਥ ਨੇ ਕਿਹਾ ਕਿ ਮੇਰੇ ਕਲਾਇੰਟ ਸਤਪਾਲ ਗੁਪਤਾ ਤੇ ਉਸਦੇ ਪੁੱਤਰ ਪੰਕਜ ਗੁਪਤਾ ਨੇ ਫਿਲਮ 'ਨੀਲ ਬੱਟਾ ਸਨਾਟਾ' ਦੇ ਨਿਰਮਾਣ 'ਚ 40 ਲੱਖ ਰੁਪਏ ਦਾ ਚੈੱਕ ਨਿਰਮਾਣ ਕੰਪਨੀ ਨੂੰ ਭੇਜਿਆ ਸੀ।ਇਹ ਪੈਸਾ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਸਤਪਾਲ ਗੁਪਤਾ ਦੇ ਦਿੱਤੇ 40 ਲੱਖ ਰੁਪਏ ਅਦਾਕਾਰਾ ਸੁਰਵੀਨ ਚਾਵਲਾ ਦੇ ਪਤੀ ਅਕਸ਼ੈ ਠੱਕਰ ਦੇ ਖਾਤੇ 'ਚ ਕਿਵੇਂ ਟਰਾਂਸਫਰ ਹੋਏ।Punjabi and Bollywood Actors Surveen Chawla Today not Interim bailਦੱਸਣਯੋਗ ਹੈ ਕਿ ਸ਼ਿਕਾਇਤ ਕਰਤਾ ਸਤਪਾਲ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਨਿਊਜ਼ੀਲੈਂਡ ‘ਚ ਰਹਿੰਦਾ ਹੈ।ਨਿਊਜ਼ੀਲੈਂਡ ‘ਚ ਉਹ ਸੁਰਵੀਨ ਚਾਵਲਾ ਦੇ ਭਰਾ ਮਨਵਿੰਦਰ ਚਾਵਲਾ ਨੂੰ ਮਿਲੇ ਸਨ।ਇਸ ਤੋਂ ਇਲਾਵਾ ਉਥੇ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸੇ ਠੱਕਰ ਵੀ ਮੌਜੂਦ ਸਨ।ਸਤਪਾਲ ਗੁਪਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ‘ਨੀਲ ਬੱਟੇ ਸੰਨਾਟਾ’ ਫਿਲਮ ‘ਚ ਪੈਸੇ ਲਗਾਉਣ ਲਈ ਕਿਹਾ ਸੀ ਅਤੇ 6 ਮਹੀਨਿਆਂ ਦੇ ਅੰਦਰ ਪੈਸੇ ਦੁਗਣੇ ਵਾਪਸ ਦੇਣ ਦਾ ਭਰੋਸਾ ਦਿੱਤਾ ਸੀ।ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਸਤਪਾਲ ਗੁਪਤਾ ਨੇ ਹੁਸ਼ਿਆਰਪੁਰ 'ਚ ਸੁਰਵੀਨ ਚਾਵਲਾ ,ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ‘ਤੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਸੀ।

-PTCNews

Related Post