ਮਸ਼ਹੂਰ ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਸੜਕ ਹਾਦਸੇ 'ਚ ਹੋਏ ਜ਼ਖਮੀ

By  Shanker Badra May 10th 2018 07:51 PM -- Updated: May 10th 2018 09:05 PM

ਮਸ਼ਹੂਰ ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਸੜਕ ਹਾਦਸੇ 'ਚ ਹੋਏ ਜ਼ਖਮੀ:ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ।ਇਹ ਹਾਦਸਾ ਦਿੱਲੀ ਦੇ ਨੇੜੇ ਵਾਪਰਿਆ ਹੈ।ਇਸ ਗੱਲ ਦੀ ਜਾਣਕਾਰੀ ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।ਉਨ੍ਹਾਂ ਨੇ ਦੱਸਿਆ, ''ਇਕ ਸ਼ੋਅ ਲਈ ਅਸੀਂ ਆਸਟਰੇਲੀਆ ਜਾ ਰਹੇ ਸਨ।Punjabi comedian Gurchet Chitarkar were injured in a road accidentਦਿੱਲੀ ਤੋਂ ਆਸਟਰੇਲੀਆ ਦੀ ਫਲੈਟ ਸੀ।ਦਿੱਲੀ ਜਾਂਦੇ ਸਮੇਂ ਰਸਤੇ 'ਚ ਸਾਡੇ ਡਰਾਈਵਰ ਦੀ ਅੱਖ ਲੱਗ ਗਈ,ਜਿਸ ਕਰਕੇ ਸਾਡੀ ਕਾਰ ਸੜਕ ਤੋਂ ਉਤਰ ਕੇ ਸਿੱਧੀ ਇੱਕ ਦਰਖਤ ਨਾਲ ਜਾ ਵੱਜੀ।ਦੱਸ ਦੇਈਏ ਕਿ ਇਸ ਹਾਦਸੇ 'ਚ ਗੁਰਚੇਤ ਚਿੱਤਰਕਾਰ ਦੀ ਬਾਹ ਫੈਕਚਰ ਹੋ ਗਈ,ਜਿਸ ਨੂੰ ਪਲੱਸਤਰ ਲੱਗਾ ਹੈ।Punjabi comedian Gurchet Chitarkar were injured in a road accidentਦੱਸਣਯੋਗ ਹੈ ਕਿ ਗੁਰਚੇਤ ਚਿੱਤਰਕਾਰ ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਹ ਜਿਹੜਾ ਆਸਟਰੇਲੀਆ 'ਚ 12 ਤੇ 13 ਮਈ ਨੂੰ ਸ਼ੋਅ ਕਰਨ ਵਾਲੇ ਸਨ,ਉਹ ਹੁਣ ਇਕ-ਦੋ ਹਫਤਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ।ਅਸੀਂ ਬਹੁਤ ਜਲਦ ਮਿਲੇਗਾ ਨਾਟਕ 'ਅਸੀ ਬੋਲਾਂਗੇ ਸੱਚ' ਨਾਲ। Punjabi comedian Gurchet Chitarkar were injured in a road accidentਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਨੇ ਹੁਣ ਤੱਕ 'ਫੌਜੀ ਦੀ ਫੈਮਿਲੀ', 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 22' ਤੇ 'ਢੀਠ ਜਵਾਈ' (2015) ਵਰਗੀਆਂ ਕਾਮੇਡੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

https://www.facebook.com/Gurchetchitarkarofficial/videos/1633412220113733/?t=0

-PTCNews

Related Post