ਉੱਘੇ ਪੰਜਾਬੀ ਸਾਹਿਤਕਾਰ ਬੀ.ਐੱਸ. ਬੀਰ ਦਾ ਹੋਇਆ ਦੇਹਾਂਤ , ਸਾਹਿਤ ਪ੍ਰੇਮੀਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

By  Shanker Badra January 11th 2019 11:04 AM

ਉੱਘੇ ਪੰਜਾਬੀ ਸਾਹਿਤਕਾਰ ਬੀ.ਐੱਸ. ਬੀਰ ਦਾ ਹੋਇਆ ਦੇਹਾਂਤ , ਸਾਹਿਤ ਪ੍ਰੇਮੀਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ:ਨਾਭਾ : ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ, ਕਹਾਣੀਕਾਰ, ਲੇਖਕ, ਕਵੀ ਅਤੇ ਅਦਾਰਾ 'ਮਹਿਰਮ' ਪਬਲੀਕੇਸ਼ਨ ਦੇ ਮੁਖੀ ਬੀ.ਐੱਸ. ਬੀਰ ਦਾ ਸੰਖੇਪ ਬਿਮਾਰੀ ਪਿੱਛੋਂ ਅੱਜ ਦੇਹਾਂਤ ਹੋ ਗਿਆ ਹੈ।Punjabi Literary BS. Bir Today Death Literary lovers Shocking expressionਉਹ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਹੋਣ ਤੋਂ ਇਲਾਵਾ ਕਈ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਦੇ ਸਰਗਰਮ ਮੈਂਬਰ ਸਨ।ਜਾਣਕਾਰੀ ਅਨੁਸਾਰ ਮਾਡਰਨ ਖੇਤੀ ਕਿਸਾਨ ਮੇਲਿਆਂ ਦੀ ਲੜੀ ਚਲਾ ਕੇ ਉਨ੍ਹਾਂ ਨੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਗਿਆਨ ਪਸਾਰ 'ਚ ਹੱਥ ਵਟਾਇਆ ਹੈ।

Punjabi Literary BS. Bir Today Death Literary lovers Shocking expression ਉੱਘੇ ਪੰਜਾਬੀ ਸਾਹਿਤਕਾਰ ਬੀ.ਐੱਸ. ਬੀਰ ਦਾ ਹੋਇਆ ਦੇਹਾਂਤ , ਸਾਹਿਤ ਪ੍ਰੇਮੀਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਦੱਸ ਦੇਈਏ ਕਿ ਪੰਜਾਬੀ ਸਾਹਿਤਕਾਰ ਬੀ.ਐੱਸ. ਬੀਰ ਆਪਣੇ ਪਿੱਛੇ ਆਪਣੀ ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ ਨੂੰ ਛੱਡ ਗਏ ਹਨ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਬਾਅਦ ਤਿੰਨ ਵਜੇ ਨਾਭਾ ਦੇ ਅਲੋਹਰਾ ਗੇਟ ਸ਼ਮਸ਼ਾਨਘਾਟ ਵਿਖੇ ਹੋਵੇਗਾ।

Punjabi Literary BS. Bir Today Death Literary lovers Shocking expression ਉੱਘੇ ਪੰਜਾਬੀ ਸਾਹਿਤਕਾਰ ਬੀ.ਐੱਸ. ਬੀਰ ਦਾ ਹੋਇਆ ਦੇਹਾਂਤ , ਸਾਹਿਤ ਪ੍ਰੇਮੀਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਉਨ੍ਹਾਂ ਦੀ ਮੌਤ 'ਤੇ ਸਿਆਸੀ, ਸਮਾਜਿਕ, ਧਾਰਮਿਕ, ਰਾਜਸੀ ਹਸਤੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

-PTCNews

Related Post