ਜਨਮ ਦਿਨ : ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਵਜ੍ਹਾ

By  Shanker Badra December 16th 2019 01:11 PM

ਜਨਮ ਦਿਨ : ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਵਜ੍ਹਾ:ਚੰਡੀਗੜ੍ਹ :  ਪੰਜਾਬੀ ਮਾਡਲ ਕਮਲ ਖੰਗੂਰਾ ਨੇ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹਿਆ ਹੈ। ਮਾਡਲ ਕਮਲ ਖੰਗੂਰਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਉਸ ਦਾ ਜਨਮ 16 ਦਸੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਸੀ। ਉਹ ਇੱਕ ਭਾਰਤੀ ਫਿਲਮ ਅਭਿਨੇਤਰੀ, ਮਾਡਲ, ਸੰਗੀਤ ਵੀਡੀਓ ਨਿਰਦੇਸ਼ਕ ਅਤੇ ਟਿੱਕਟੋਕ ਸਟਾਰ ਹੈ। ਉਸ ਦੇ ਟਿਕਟੋਕ ਅਕਾਊਂਟ 'ਤੇ 10 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਕਮਲ ਖੰਗੂਰਾ ਦਾ ਹਾਲ ਹੀ "ਜੱਟਾ ਵੇ " ਮਨਕਿਰਤ ਔਲਖ ਨਾਲ਼  ਗਾਣਾ ਆਇਆ ਹੈ ,ਜਿਸਦੇ 22 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹਨ।

Punjabi Model Kamaldeep Kaur Khangura Today celebrating Birthday ਜਨਮ ਦਿਨ : ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਵਜ੍ਹਾ

ਕਮਲ ਖੰਗੂੜਾ ਸਾਲ 2008 ਵਿਚ ਮਿਸ ਪਟਿਆਲਾ ਦਾ ਖਿਤਾਬ ਜਿੱਤਣ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ। ਉਸ ਤੋਂ ਬਾਅਦ ਉਹ ਵੱਖ-ਵੱਖ ਪੰਜਾਬੀ ਮਿਊਜ਼ਿਕ ਵੀਡੀਓ ਵਿਚ ਦਿਖਾਈ ਦਿੱਤੀ ਹੈ ਜਿਵੇਂ ਕਿ ਹਿੱਕ ਥੋਕ ਕੇ, ਅਤੇ ਵਿਹਾਅ ਕਰਤਾ। ਉਹ ਟਿਕਟੋਕ ਦੇ ਜ਼ਰੀਏ ਨੌਜਵਾਨਾਂ ਵਿਚ ਪ੍ਰਸਿੱਧ ਹੋ ਗਈ ਹੈ, ਜਿਥੇ ਉਸਨੇ ਪਹਿਲਾਂ ਹੀ ਇਕ ਮਿਲੀਅਨ ਤੋਂ ਵੱਧ ਫਾਲੋਅਰਜ਼ ਨੂੰ ਇਕੱਤਰ ਕੀਤਾ ਹੈ। ਉਸਦੇ ਇੰਸਟਾਗ੍ਰਾਮ 'ਤੇ ਵੀ 400 ਕੇ ਫਾਲੋਅਰਜ਼ ਹਨ।

Punjabi Model Kamaldeep Kaur Khangura Today celebrating Birthday ਜਨਮ ਦਿਨ : ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਵਜ੍ਹਾ

ਕਮਲ ਖੰਗੂਰਾ ਨੇ ਸਾਲ 2014 ‘ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾ ਲਿਆ ਸੀ। ਜਦੋਂ ਉਹ 12 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ ‘ਚ ਪੈਰ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸਨੇ ਸਕੂਲ ‘ਚ ਪੜਦੇ ਹੋਏ ਹੀ ਇਕ ਵੀਡੀਓ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ। ਹੁਣ ਤੱਕ ਉਹ 200 ਤੋਂ ਵੱਧ ਗੀਤਾਂ ‘ਚ ਮਾਡਲ ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ।

Punjabi Model Kamaldeep Kaur Khangura Today celebrating Birthday ਜਨਮ ਦਿਨ : ਪੰਜਾਬੀ ਮਾਡਲ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ, ਜਾਣੋਂ ਵਜ੍ਹਾ

ਜਦੋਂ ਵੀ ਅਸੀਂ ਪੰਜਾਬੀ ਗੀਤ ਸੁਣਦੇ ਜਾਂ ਦੇਖਦੇ ਸੀ ਤਾਂ ਪੰਜਾਬੀ ਮਾਡਲ ਕਮਲ ਖੰਗੂਰਾ ਹਰ ਗੀਤ ਵਿੱਚ ਨਜ਼ਰ ਆਉਂਦੀ ਸੀ ਪਰ ਇਸੇ ਦੌਰਾਨ ਉਹ ਅਚਾਨਕ ਇੰਡਸਟਰੀ ‘ਚੋਂ ਗਾਇਬ ਹੋ ਗਏ ਸਨ, ਜਿਸ ਬਾਰੇ ਕਮਲ ਨੇ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ ‘ਚ ਉਸ ਦੀ ਪੜਾਈ ਅਧੂਰੀ ਰਹਿ ਗਈ ਸੀ। ਇਸ ਲਈ ਉਸ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਸਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ।

-PTCNews

Related Post