Ladowal Toll Plaza : ਕਿਸਾਨਾਂ ਦਾ ਵੱਡਾ ਐਲਾਨ, 27 ਨੂੰ ਕਰਨਗੇ ਲਾਡੋਵਾਲ ਟੋਲ ਪਲਾਜ਼ਾ ਫਰੀ

Ladowal Toll Plaza : ਕਿਸਾਨਾਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਉਹਨਾਂ ਪਹਿਲਾਂ ਵੀ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਸੀ ਅਤੇ ਹੁਣ ਮੁੜ ਤੋਂ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ 27 ਅਪ੍ਰੈਲ ਨੂੰ ਲਾਡੋਵਾਲ ਟੋਲ ਪਲਾਜਾ ਨੂੰ ਫਰੀ ਕਰਨਗੇ ਅਤੇ 12 ਤੋਂ 3 ਵਜੇ ਤੱਕ ਇਸ ਟੋਲ ਪਲਾਜ਼ਾ ਨੂੰ ਫਰੀ ਰੱਖਿਆ ਜਾਵੇਗਾ।

By  KRISHAN KUMAR SHARMA April 17th 2025 02:02 PM -- Updated: April 17th 2025 02:07 PM

Ladowal Toll Plaza : ਲੁਧਿਆਣਾ ਦੇ ਰਾਹੋ ਰੋਡ ਨੂੰ ਬਣਾਉਣ ਦਾ ਇੱਕ ਵਾਰ ਫਿਰ ਤੋਂ ਮੁੱਦਾ ਉੱਠਿਆ ਹੈ, ਜਿਸ ਨੂੰ ਲੈ ਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਡੀਸੀ ਦਫਤਰ ਪਹੁੰਚੇ ਜਿੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ। ਉਹਨਾਂ ਮੰਗ ਕੀਤੀ ਕਿ ਇਸ ਸੜਕ ਨੂੰ ਸਿੰਗਲ ਲੇਨ ਹੀ ਬਣਾਇਆ ਗਿਆ ਹੈ ਹਾਲਾਂਕਿ ਇਹ ਡਬਲ ਲੇਨ ਰੋਡ ਪਾਸ ਹੋਇਆ ਸੀ।

ਕਿਸਾਨਾਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਉਹਨਾਂ ਪਹਿਲਾਂ ਵੀ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ ਸੀ ਅਤੇ ਹੁਣ ਮੁੜ ਤੋਂ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ 27 ਅਪ੍ਰੈਲ ਨੂੰ ਲਾਡੋਵਾਲ ਟੋਲ ਪਲਾਜਾ ਨੂੰ ਫਰੀ ਕਰਨਗੇ ਅਤੇ 12 ਤੋਂ 3 ਵਜੇ ਤੱਕ ਇਸ ਟੋਲ ਪਲਾਜ਼ਾ ਨੂੰ ਫਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜਿਸ ਦੇ ਨੁਕਸਾਨ ਦੀ ਜਿੰਮੇਵਾਰ ਸਰਕਾਰ ਹੋਵੇਗੀ। 

ਗੱਲਬਾਤ ਕਰਦਿਆਂ ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਦੇ ਰਾਹੋਂ ਰੋਡ ਦੇ ਮਸਲੇ ਨੂੰ ਲੈ ਕੇ ਅੱਜ ਉਹ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਹਨ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰਾਹੋ ਰੋਡ ਦੇ ਰਸਤੇ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਸੰਬੰਧੀ ਉਹਨਾਂ ਪਹਿਲਾਂ ਵੀ ਧਰਨਾ ਦਿੱਤਾ ਹੈ ਕਿਆ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਧਰਨਾ ਦੇਣ ਦੇ ਬਾਅਦ ਸਿੰਗਲ ਲੇਨ ਸੜਕ ਨੂੰ ਬਣਾ ਦਿੱਤਾ ਗਿਆ ਪਰ ਉਥੋਂ ਦੀ ਆਵਾਜਾਈ ਅਤੇ ਟਿੱਪਰਾਂ ਦੇ ਆਉਣ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ।

ਉਹਨਾਂ ਕਿਹਾ ਕਿ ਇਸ ਸੜਕ ਨੂੰ ਟੂ ਲੇਨ ਰੋਡ ਬਣਾਇਆ ਜਾਣਾ ਹੈ ਪਰ ਹਾਲੇ ਵੀ ਕੰਮ ਮੁਕੰਮਲ ਨਹੀਂ ਹੋਇਆ ਅਤੇ ਇਸ ਵਿੱਚੋਂ ਪੈਸੇ ਖਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਉਹ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਹੁਣ ਉਹਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 27 ਤਰੀਕ ਨੂੰ 12 ਤੋਂ ਤਿਨ ਵਜੇ ਤੱਕ ਫਰੀ ਰੱਖਿਆ ਜਾਵੇਗਾ। ਜਿਸ ਦੀ ਨੁਕਸਾਨ ਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਦੌਰਾਨ ਉਹਨਾਂ ਮੰਤਰੀ ਹਰਦੀਪ ਮੁੰਡਿਆਂ ਤੇ ਵੀ ਗੰਭੀਰ ਸਵਾਲ ਚੁੱਕੇ ਨੇ। 

Related Post