ਮੁਕੇਰੀਆਂ ਦੇ ਇਸ ਨੌਜਵਾਨ ਨੇ ਪਿੰਡ ਵਿਚ ਹੀ ਖੋਲ੍ਹ ਦਿੱਤੀ ਅਤਿ ਆਧੁਨਿਕ ਤਕਨੀਕ ਦੀ ਬੈਡਮਿੰਟਨ ਅਕੈਡਮੀ, ਇਹ ਹੈ ਖ਼ਾਸੀਅਤ

ਮੁਕੇਰੀਆਂ ਦੇ ਕਸਬਾ ਭੰਗਾਲਾ ਵਿਖੇ ਇਲਾਕੇ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਨਵੀਂ ਸੇਧ ਦੇਣ ਅਤੇ ਨੌਜਵਾਨਾਂ ਨੂੰ ਨਿਰੋਗ ਅਤੇ ਤੰਦਰੁਸਤ ਬਣਾਉਣ ਦੇ ਮੰਤਵ ਨਾਲ ਪਿੰਡ ਵਿੱਚ ਹੀ ਇੱਕ ਨੌਜਵਾਨ ਨੇ ਬੈਡਮਿੰਟਨ ਅਕੈਡਮੀ ਬਣਾ ਦਿੱਤੀ ਹੈ।

By  Aarti March 15th 2023 04:40 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 15 ਮਾਰਚ): ਅੱਜ-ਕੱਲ੍ਹ ਬੱਚੇ ਮੋਬਾਇਲ ਫੋਨਾਂ ਵਿੱਚ ਗੇਮਾਂ ਖੇਡਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਉੱਤੇ ਡੂੰਘਾ ਅਸਰ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਏ ਇਸ ਨੌਜਵਾਨ ਨੇ ਮੁਕੇਰੀਆਂ ਦੇ ਕਸਬਾ ਭੰਗਾਲਾ ਵਿਖੇ ਇਲਾਕੇ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਨਵੀਂ ਸੇਧ ਦੇਣ ਅਤੇ ਨੌਜਵਾਨਾਂ ਨੂੰ ਨਿਰੋਗ ਅਤੇ ਤੰਦਰੁਸਤ ਬਣਾਉਣ ਦੇ ਮੰਤਵ ਨਾਲ ਪਿੰਡ ਵਿੱਚ ਹੀ ਬੈਡਮਿੰਟਨ ਅਕੈਡਮੀ  ਬਣਾ ਦਿੱਤੀ ਹੈ। 

ਇਸ ਖੇਡ ਅਕੈਡਮੀ ਦੇ ਬੈਡਮਿੰਟਨ ਕੋਚ ਹਰਪ੍ਰੀਤ ਸਿੰਘ ਭੇਲਾ ਨੇ ਦੱਸਿਆ ਕਿ ਜਾਣਕਾਰੀ ਤੇ ਸਿਖਲਾਈ ਦੀ ਘਾਟ ਕਾਰਨ ਮੁਕੇਰੀਆਂ ਖੇਤਰ ਦੇ ਵਧੀਆ ਬੈਡਮਿੰਟਨ ਖਿਡਾਰੀ ਅਗਾਂਹ ਵੱਧਣ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਹਲਕੇ ਦੇ ਪੇਂਡੂ ਖੇਤਰ ਵਿਚ ਆਪਣੇ ਤਰ੍ਹਾਂ ਦੇ ਬਣਾਏ ਗਏ ਇਸ ਪਹਿਲੇ ਸਪੋਰਟਸ ਕੰਪਲੈਕਸ ਵਿਚ ਖਿਡਾਰੀਆਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੱਤੀ ਜਾ ਸਕੇਗੀ ਤੇ ਬੈਡਮਿੰਟਨ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭੇਲਾ ਸਪੋਰਟਸ ਕੰਪਲੈਕਸ ਅੰਦਰ ਬੈਡਮਿੰਟਨ ਦੇ 2 ਕੋਟਾਂ ਸਮੇਤ ਮਿੰਨੀ ਜਿੰਮ ਤੇ ਹੋਰ ਸਹੂਲਤਾਂ ਉਪਲੱਬਧ ਹਨ। 

ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਭੇਲਾ ਸਪੋਰਟਸ ਕੰਪਲੈਕਸ ਨੇ ਆਪਣੇ ਸ਼ੁਰੂਆਤੀ ਸਮੇਂ ਵਿਚ ਹੀ ਵਧੀਆ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਅਕੈਡਮੀ ਵਿਚ ਯੋਗ ਕੋਚਿੰਗ ਹਾਸਲ ਕਰਨ ਕਰਕੇ ਖਿਡਾਰੀਆਂ ਦੀ ਖੇਡ ਕਲਾ ਨਿੱਖਰ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਸੀਨੀਅਰ ਵਰਗ ਅਤੇ ਜੂਨੀਅਰ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਦਕਿ ਖਿਡਾਰਣ ਤਵਲੀਨ ਕੌਰ ਜੇਬੀਸੀ ਟੂਰਨਾਮੈਂਟ ਜਲੰਧਰ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤੀ ਸੀ।

ਇਹ ਵੀ ਪੜ੍ਹੋ: Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ

Related Post