Fri, Jun 6, 2025
Whatsapp

Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ

ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਬੰਬੀਹਾ ਗਰੁੱਪ ਦੇ ਗੁਰਗਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਪਲੈਨਿੰਗ ਲਗਾਤਾਰ ਚੱਲ ਰਹੀ ਸੀ।

Reported by:  PTC News Desk  Edited by:  Jasmeet Singh -- March 15th 2023 03:50 PM
Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ

Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ

ਚੰਡੀਗੜ੍ਹ: ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਬੰਬੀਹਾ ਗਰੁੱਪ ਦੇ ਗੁਰਗਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਪਲੈਨਿੰਗ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ ਅਤੇ ਬੱਬੂ ਮਾਨ ਅਤੇ ਮਨਕੀਰਤ ਔਲਖ ਨੇ ਮਰਨਾ ਸੀ। ਇੱਕ ਸਪੈਸ਼ਲ ਅਪ੍ਰੇਸ਼ਨ ਅਧੀਨ ਚੰਡੀਗੜ੍ਹ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ ਮਨੂ, ਉਸਦਾ ਸਾਥੀ ਅਮਨ ਕੁਮਾਰ, ਤੀਜਾ ਸੰਜੀਵ ਕੁਮਾਰ ਅਤੇ ਚੌਥਾ ਕਮਲਦੀਪ ਸ਼ਾਮਲ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਵਿੱਚ ਬੈਠੇ ਲੱਕੀ ਪਟਿਆਲ ਦੇ ਕਿਸੇ ਖਾਸ ਰਾਜਕੁਮਾਰ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਜਿਸ ਨੇ ਇੱਕ ਦੋਸਤ ਰਾਹੀਂ ਜੰਮੂ-ਕਸ਼ਮੀਰ ਤੋਂ ਲੰਬੀ ਦੂਰੀ ਦਾ ਹਥਿਆਰ ਲੈਣ ਲਈ ਕਿਹਾ ਸੀ। ਜਿਸ ਨਾਲ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਹਥਿਆਰਾਂ ਦੇ ਲੈਣ-ਦੇਣ 'ਤੇ ਲਗਾਤਾਰ ਚਰਚਾ ਹੋ ਰਹੀ ਹੈ।


- PTC NEWS

Top News view more...

Latest News view more...

PTC NETWORK