ਕੋਰੋਨਾ ਦੀ ਦਹਿਸ਼ਤ ’ਚ ਚੋਰਾਂ ਦੀਆਂ ਮੌਜ਼ਾ ,ਔਰਤਾਂ ਨੂੰ ਬੰਦੀ ਬਣਾ ਕੇ ਕੀਤੀ ਵੱਡੀ ਲੁੱਟ

By  Shanker Badra June 11th 2020 01:26 PM -- Updated: June 11th 2020 01:30 PM

ਕੋਰੋਨਾ ਦੀ ਦਹਿਸ਼ਤ ’ਚ ਚੋਰਾਂ ਦੀਆਂ ਮੌਜ਼ਾ ,ਔਰਤਾਂ ਨੂੰ ਬੰਦੀ ਬਣਾ ਕੇ ਕੀਤੀ ਵੱਡੀ ਲੁੱਟ:ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਰਗਾ ਇਤਿਹਾਸਿਕ ਸ਼ਹਿਰ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਰਕੇ ਜਾਣਿਆ ਜਾਂਦਾ ਹੈ, ਉੱਥੇ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧ ਦੀਆਂ ਜਾ ਰਹੀਆਂ ਹਨ। ਚੋਰਾਂ ਦੀ ਹਿੰਮਤ ਤਾਂ ਇਸ ਹੱਦ ਤੱਕ ਵੱਧ ਗਈ ਹੈ ਕਿ ਦਿਨੇ-ਦਿਹਾੜੇ ਔਰਤਾਂ ਨੂੰ ਬੰਦੀ ਬਣਾ ਕੇ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੁਲਤਾਨਪੁਰ ਲੋਧੀ ਦੇ ਆਬਾਦੀ 'ਚ ਪੈਂਦੇ ਮੁਹੱਲੇ ਭਾਰਾ ਮੱਲ ਦੀ ਹੈ,ਜਿੱਥੇ 4 ਨਕਾਬਪੋਸ਼ ਲੁਟੇਰੇ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਸ਼ਹਿਰ ਦੇ ਚੋਟੀ ਦੇ ਉਦਯੋਗਪਤੀ ਰਾਕੇਸ਼ ਧੀਰ ਦੇ ਘਰ 'ਚ ਵੜ੍ਹ ਕੇ ਪਹਿਲਾਂ ਤਾਂ ਘਰ ਦੀਆ ਔਰਤਾਂ ਨੂੰ ਬੰਦੀ ਬਣਾਇਆ 'ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲਾਂ 'ਤੇ ਨਿਕਲ ਗਏ।

ਇਸ ਘਟਨਾ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ। ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਰਕੇ ਇਲਾਕੇ ਵਿਚ ਅਜਿਹੀਆਂ ਵਾਰਦਾਤਾਂ ਕਾਫ਼ੀ ਵੱਧ ਗਾਈਆਂ ਹਨ ,ਜਿਸ ਕਾਰਨ ਵਪਾਰੀ ਵਰਗ 'ਤੇ ਉੱਥੇ ਦੇ ਲੋਕਾਂ ਵਿਚ ਡਰ ਪੈਦਾ ਹੋ ਚੁੱਕਾ ਹੈ। ਹੁਣ ਲੋਕ ਨਾ ਸਿਰਫ਼ ਰਾਤ ਨੂੰ ਬਲਕਿ ਦਿਨ ਵੇਲੇ ਵੀ ਆਉਣੇ ਘਰਾਂ ਦੇ ਬਾਹਰ ਨਿਜੀ ਤੌਰ 'ਤੇ ਸੁਰੱਖਿਆ ਦੇ ਪ੍ਰਬੰਧ ਕਰਵਾ ਰਹੇ ਹਨ।

ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਸੀ.ਸੀ.ਟੀਵੀ ਕੈਮਰਿਆਂ ਦੀ ਜਾਂਚ ਬੁਹਤ ਧਿਆਨ ਨਾਲ ਕੀਤੀ ਜਾ ਰਹੀ ਹੈ ਤਾਂ ਕੇ ਉਹਨਾਂ ਹੱਥ ਕੁਝ ਸੁਰਾਖ਼ ਲੱਗ ਸਕੇ ਪਰ ਹਾਲੇ ਤੱਕ ਉਹਨਾਂ ਦੇ ਹੱਥ ਖ਼ਾਲੀ ਨਜ਼ਰ ਆ ਰਹੇ ਹਨ। ਇਸ ਮਾਮਲੇ ਬਾਰੇ ਗੱਲ ਕਰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ 'ਤੇ ਜਲਦੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ।

Sultanpur Lodhi aurat nal loot। ਸੁਲਤਾਨਪੁਰ ਲੋਧੀ ਔਰਤਾਂ ਨੂੰ ਬੰਦੀ ਬਣਾ ਕੇ ਚੋਰੀ ਕੋਰੋਨਾ ਦੀ ਦਹਿਸ਼ਤ ’ਚ ਚੋਰਾਂ ਦੀਆਂ ਮੌਜ਼ਾ ,ਔਰਤਾਂ ਨੂੰ ਬੰਦੀ ਬਣਾ ਕੇ ਕੀਤੀ ਵੱਡੀ ਲੁੱਟ

ਦੱਸ ਦਈਏ ਕਿ ਇਸ ਤੋਂ ਪਹਿਲਾ ਗੁਰਦੁਵਾਰਾ ਬੇਰੀ ਸਾਹਿਬ ਦੇ ਬਾਹਰੋਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਮੋਟਰਸਾਈਕਲ ਵੀ ਚੋਰੀ ਹੋਈ ਸੀ, ਜਿਸ ਘਟਨਾ ਦੀ ਫੁਟੇਜ ਸੀ.ਸੀ.ਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ ਸੀ ਪਰ ਹਾਲੇ ਤੱਕ ਉਸ ਚੋਰ ਦਾ ਵੀ ਕੁਝ ਪਤਾ ਨਹੀਂ ਲੱਗ ਪਾਇਆ ਹੈ  ਪਰ ਹੋ ਸਕਦਾ ਹੈ ਕੇ ਇਹਨਾਂ ਦੋਹਾਂ ਚੋਰੀਆਂ ਦਾ ਆਪਸ ਵਿਚ ਕੋਈ ਸੰਬੰਧ ਹੋਏ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post