ਬੱਬੂ ਮਾਨ ਨੇ ਕਿਸਾਨਾਂ -ਮਜ਼ਦੂਰਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰਾਂ ਨੂੰ ਲਾਏ ਰਗੜੇ

By  Shanker Badra September 13th 2020 04:37 PM -- Updated: September 13th 2020 06:57 PM

ਬੱਬੂ ਮਾਨ ਨੇ ਕਿਸਾਨਾਂ -ਮਜ਼ਦੂਰਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰਾਂ ਨੂੰ ਲਾਏ ਰਗੜੇ:ਚੰਡੀਗੜ੍ਹ :  ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੰਟ ਵਾਲਾ ਮਾਨ ਵੀ ਕਹਿੰਦੇ ਹਨ। ਉਹ ਆਪਣੇ ਗਾਣਿਆਂ ਸਦਕਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਹਮੇਸ਼ਾ ਹੀ ਬੱਬੂ ਮਾਨ ਕਿਸਾਨਾਂ -ਮਜ਼ਦੂਰਾਂ ਦੀ ਗੱਲ ਕਰਦੇ ਹਨ।

ਬੱਬੂ ਮਾਨ ਨੇਕਿਸਾਨਾਂ -ਮਜ਼ਦੂਰਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰਾਂ ਨੂੰ ਲਾਏ ਰਗੜੇ

ਸੋਸ਼ਲ ਮੀਡੀਆ 'ਤੇ ਅਕਸਰ ਹੀ ਪੰਜਾਬੀ ਕਲਾਕਾਰਾਂ ਨੂੰ ਇਕ ਦੂਜੇ ਕਲਾਕਾਰਾਂ ਨਾਲ ਲੜਦੇ -ਝਗੜੇ ਰਹਿੰਦੇ ਹਨ ਪਰ ਕਿਸੇ ਵੀ ਕਲਾਕਾਰ ਨੂੰ ਕਿਸਾਨਾਂ ਦੇ ਹੱਕਾਂ ਪ੍ਰਤੀ ਗੱਲ ਕਰਦਿਆਂ ਨਹੀਂ ਦੇਖਿਆ ਗਿਆ। ਕਲਾਕਾਰ ਇਨ੍ਹਾਂ ਕਿਸਾਨਾਂ ਦੇ ਦਰਦ 'ਤੇ ਸੱਚਾਈ ਤੋਂ ਪਾਸਾ ਵੱਟ ਜਾਂਦੇ ਹਨ ਤੇ ਅਜਿਹੇ 'ਚ ਬੱਬੂ ਮਾਨ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਹਨ। ਜਿਸ ਦੀ ਇਕ ਉਦਾਹਰਣ ਹਾਲ ਹੀ 'ਚ ਸਾਂਝੀ ਕੀਤੀ ਇਕ ਪੋਸਟ 'ਚ ਦੇਖਣ ਨੂੰ ਮਿਲੀ ਹੈ।

ਬੱਬੂ ਮਾਨ ਨੇਕਿਸਾਨਾਂ -ਮਜ਼ਦੂਰਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰਾਂ ਨੂੰ ਲਾਏ ਰਗੜੇ

ਬੱਬੂ ਮਾਨ ਨੇ ਪੋਸਟ ਸਾਂਝੀ ਕਰਦਿਆਂ ਸਰਕਾਰਾਂ ਨੂੰ ਲਪੇਟੇ 'ਚ ਲਿਆ ਹੈ। ਇਸ ਪੋਸਟ 'ਚ ਬੱਬੂ ਮਾਨ ਲਿਖਦੇ ਹਨ ,ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖ਼ਬਰਾਂ ਜਾਂ ਸਿਆਸੀ ਖਬਰਾਂ ਦਿਖਾਉਂਦਾ ਹੈ। ਕਿਸਾਨਾਂ -ਮਜ਼ਦੂਰਾਂ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਤੇ ਇਹਨਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦਕਿ ਚਾਹੀਦਾ ਇਹ ਹੈ ਕਿ 80% ਖਬਰਾਂ ਕਿਸਾਨ ਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਫਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ। ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ ਵਿਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫ਼ਸਲਾਂ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ।

ਬੱਬੂ ਮਾਨ ਨੇਕਿਸਾਨਾਂ -ਮਜ਼ਦੂਰਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰਾਂ ਨੂੰ ਲਾਏ ਰਗੜੇ

ਸਰਕਾਰ ਆਪ ਫਸਲ ਖਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ, ਫਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ ਵਿੱਚ ਖੇਤਾਂ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ ਵਿੱਚ ਪਹਿਲਾਂ ਵੀ ਖੜੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗਾਇਕ ਬੱਬੂ ਮਾਨ ਨੇਕਿਸਾਨਾਂ ਦੇ ਇਸ ਦਰਦ ਨੂੰ ਇੱਕ ਗੀਤ ਰਾਹੀਂ ਵੰਡਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਸ ਗੀਤ ਵਿੱਚ ਉਹ ਰੱਬ ਅੱਗੇ ਵੀ ਇੱਕ ਅਰਜੋਈ ਕਰਦੇ ਨੇ ਕਿ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ‘ਤੇ ਉਹ ਕੁਦਰਤੀ ਕਹਿਰ ਕਿਉਂ ਵਰਾਉਣ ਲੱਗਿਆ ਹੈ।

-PTCNews

Related Post