ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ 1 ਲੱਖ ਰੁਪਏ ਦੇਣ ਦੀ ਫ਼ੋਨ 'ਤੇ ਮਿਲੀ ਧਮਕੀ

By  Shanker Badra April 23rd 2018 02:54 PM -- Updated: April 23rd 2018 03:01 PM

ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ 1 ਲੱਖ ਰੁਪਏ ਦੇਣ ਦੀ ਫ਼ੋਨ 'ਤੇ ਮਿਲੀ ਧਮਕੀ:ਪੰਜਾਬੀ ਇੰਡਸਟਰੀ ਅੰਦਰ ਹੁਣ ਗਾਇਕਾਂ ਨੂੰ ਲਗਾਤਾਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।ਪਰਮੀਸ਼ ਵਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਵੀ ਧਮਕੀਆਂ ਮਿਲ ਰਹੀ ਹਨ।Punjabi Singer Balkar Sidhu 1 Lakh Threatਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੱਧੂ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਕਿ ਉਸ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਜੇਕਰ ਉਸ ਨੇ ਬਚਣਾ ਹੈ ਤਾਂ ਇੱਕ ਲੱਖ ਰੁਪਏ ਦੇਣੇ ਪੈਣਗੇ।ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ 'ਤੇ ਅਸ਼ਲੀਲ ਸਮੱਗਰੀ ਪਾ ਦਿੱਤੀ ਜਾਵੇਗੀ।Punjabi Singer Balkar Sidhu 1 Lakh Threatਜਿਸ ਦੇ ਲਈ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ।ਸ਼ਿਕਾਇਤ 'ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇਕ ਅਣਪਛਾਤਾ ਸ਼ਖਸ ਪਿਛਲੇ ਇੱਕ ਹਫਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ।Punjabi Singer Balkar Sidhu 1 Lakh Threatਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਇਕ ਪੇਟੀਐੱਮ ਅਕਾਊਂਟ ਵੀ ਭੇਜਿਆ ਅਤੇ ਕਿਹਾ ਕਿ ਇਸ 'ਚ ਇੱਕ ਲੱਖ ਰੁਪਏ ਜਮਾਂ ਕਰਵਾ ਦੇਵੇ।ਉਸ ਨੇ ਆਪਣੇ ਅਕਾਊਂਟ 'ਚੋਂ 8400 ਰੁਪਏ ਟਰਾਂਸਫਰ ਵੀ ਕਰ ਦਿੱਤੇ ਹਨ।

-PTCNews

Related Post