ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ

By  Shanker Badra January 4th 2020 03:07 PM -- Updated: January 4th 2020 03:08 PM

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ:ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਦਿਗੱਜ ਗਾਇਕ,ਅਭਿਨੇਤਾ ਨੂੰ ਅੱਜ ਜਨਮ ਦਿਨ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵਧਾਈਆਂ  ਦਿੱਤੀਆਂ ਹਨ। ਗੁਰਦਾਸ ਮਾਨ ਨੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ 'ਚ ਆਪਣਾ ਨਾਮ ਖੱਟਿਆ ਹੈ। ਉਹਨਾਂ ਦੀ ਅਣਥੱਕ ਮਿਹਨਤ ਤੇ ਲਗਨ ਦਾ ਹੀ ਸਿੱਟਾ ਹੈ ਕਿ ਅੱਜ ਗੁਰਦਾਸ ਮਾਨ ਨੂੰ ਦਾਦੇ ਤੋਂ ਲੈ ਕੇ ਪੋਤੇ ਤੱਕ ਹਰ ਉਮਰ ਵਰਗ ਉਹਨਾਂ ਨੂੰ ਸੁਣਦਾ ਹੈ ਤੇ ਉਹਨਾਂ ਦੀ ਗਾਇਕੀ ਨੂੰ ਸਰ੍ਹਾਉਂਦਾ ਹੈ।

Indian singer Gurdas Maan Punjabi Industry Artists birthday Congratulations ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂਦਿੱਤੀਆਂ ਵਧਾਈਆਂ

ਉਹਨਾਂ ਦੇ ਅੱਜ ਖ਼ਾਸ ਦਿਨ 'ਤੇ ਉਹਨਾਂ ਨੂੰ ਦੇਸ਼-ਵਿਦੇਸ਼ ਤੋਂ ਕਾਫ਼ੀ ਸ਼ੁਭ ਇੱਛਾਵਾਂ ਆਈਆਂ ਹਨ। ਗੁਰਦਾਸ ਮਾਨ ਦਾ ਜਨਮ ਦਾ 4 ਜਨਵਰੀ 1957 ਨੂੰ ਗਿੱਦੜਬਾਹਾ, ਮੁਕਤਸਰ, ਪੰਜਾਬ ਵਿੱਚ ਹੋਇਆ ਸੀ। ਉਹ ਅੱਜ 63 ਸਾਲ ਦੇ ਹੋ ਗਏ ਹਨ। ਗੁਰਦਾਸ ਮਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਤੇ ਐਕਟਰ ਹਨ। ਪੰਜਾਬੀ ਗਾਇਕੀ ਦਾ ਉਨ੍ਹਾਂ ਨੂੰ ਸਮਰਾਟ ਮੰਨਿਆ ਜਾਂਦਾ ਹੈ।

Indian singer Gurdas Maan Punjabi Industry Artists birthday Congratulations ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂਦਿੱਤੀਆਂ ਵਧਾਈਆਂ

ਜੇਕਰ ਗੁਰਦਾਸ ਮਾਨ ਦੀਆਂ ਉਪਲਬਧੀਆਂ ਦੀ ਗੱਲ ਕਰੀਏ ਤਾਂ 14 ਦਸੰਬਰ 2012 ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ 36ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਤੰਬਰ 2010 ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

Indian singer Gurdas Maan Punjabi Industry Artists birthday Congratulations ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂਦਿੱਤੀਆਂ ਵਧਾਈਆਂ

ਦਰਅਸਲ 'ਚ 1980 ਵਿੱਚ ਆਪਣੇ ਗੀਤ ਦਿਲ ਦਾ ਮਾਮਲਾ ਹੈ ਦੇ ਨਾਲ ਗੁਰਦਾਸ ਮਾਨ ਨੈਸ਼ਨਲ ਫੇਮ ਬਣਕੇ ਉਭਰੇ। ਉਸ ਸਮੇਂ ਤੋਂ ਬਾਅਦ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਦੇ ਸਭ ਤੋਂ ਮੰਨ ਪਸੰਦ ਹਨ।1980 ਅਤੇ 1990 ਵਿੱਚ ਆਪਣੇ ਗਾਣਿਆਂ ਅਤੇ ਉਸਦੇ ਬਾਅਦ ਆਪਣੀ ਫਿਲਮਾਂ ਦੇ ਮਾਧਿਅਮ ਨਾਲ ਪੰਜਾਬ ਵਿੱਚ ਪੁਲਿਸ ਜ਼ੁਲਮ ਨੂੰ ਪਰਗਟ ਕਰਨ ਵਾਲੇ ਗੁਰਦਾਸ ਮਾਨ ਪਹਿਲੇ ਕਲਾਕਾਰ ਸਨ।

Indian singer Gurdas Maan Punjabi Industry Artists birthday Congratulations ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਸਿਤਾਰਿਆਂ ਨੇ ਜਨਮ ਦਿਨ ਦੀਆਂਦਿੱਤੀਆਂ ਵਧਾਈਆਂ

ਦੱਸ ਦੇਈਏ ਕਿ ਗੁਰਦਾਸ ਮਾਨ ਨੇ 27 ਐਲਬਮ ਤੇ 200 ਗਾਣੇ ਲਿਖੇ ਹਨ ਤੇ ਉਹਨਾਂ ਦੀਆਂ ਦੋ ਖ਼ਾਸ ਫ਼ਿਲਮਾਂ ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ (2006), ਜਿਸ ਨੂੰ ਅਕੈਡਮੀ ਅਵਾਰਡਾਂ ਲਈ ਭਾਰਤ ਦੀ ਚੋਣ ਲਈ ਨਾਮਜ਼ਦ ਕੀਤਾ ਗਿਆ ਸੀ, ਅਤੇ ਸ਼ਹੀਦ-ਏ-ਮੁਹੱਬਤ (1999), ਇਹ ਫਿਲਮ ਜੋ ਬੂਟਾ ਸਿੰਘ ਦੀ ਅਸਲ ਜ਼ਿੰਦਗੀ ਦੀ ਕਹਾਣੀ ਦੱਸਦੀ ਹੈ ਨੂੰ ਹਰ ਜਗ੍ਹਾ ਪ੍ਰਸਿੱਧੀ ਮਿਲੀ।

-PTCNews

Related Post