ਮਸ਼ਹੂਰ ਗਾਇਕਾ ਕੌਰ ਬੀ ਦੀ ਨਵੀਂ ਲੁੱਕ ਆਈ ਸਾਹਮਣੇ , ਫੈਨਜ਼ ਨੂੰ ਬਣਾਇਆ ਦੀਵਾਨਾ

By  Shanker Badra August 23rd 2019 04:20 PM

ਮਸ਼ਹੂਰ ਗਾਇਕਾ ਕੌਰ ਬੀ ਦੀ ਨਵੀਂ ਲੁੱਕ ਆਈ ਸਾਹਮਣੇ , ਫੈਨਜ਼ ਨੂੰ ਬਣਾਇਆ ਦੀਵਾਨਾ:ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ ਕੌਰ ਬੀ ਨੂੰ ਸੋਸ਼ਲ ਮੀਡਿਆ 'ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਅਤੇ ਹਾਲ ਹੀ ਵਿੱਚ ਇਹਨਾਂ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ,ਜਿਸ ਵਿੱਚ ਕੌਰ ਬੀ ਦੀ ਨਵੀਂ ਲੁੱਕ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

Punjabi singer Kaur B New Look has come out ,Pictures viral ਮਸ਼ਹੂਰ ਗਾਇਕਾ ਕੌਰ ਬੀ ਦੀ ਨਵੀਂ ਲੁੱਕ ਆਈ ਸਾਹਮਣੇ , ਫੈਨਜ਼ ਨੂੰ ਬਣਾਇਆ ਦੀਵਾਨਾ

ਇਨ੍ਹਾਂ ਤਸਵੀਰਾਂ 'ਚ ਕੌਰ ਬੀ ਨੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਗਾਇਕਾ ਕੌਰ ਬੀ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ ਅਤੇ ਫੈਨਜ਼ ਵੱਲੋਂ ਵੀ ਕੌਰ ਬੀ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਫੈਨਜ਼ ਲਗਾਤਾਰ ਕੁਮੈਂਟਸ ਤੇ ਲਾਈਕ ਕਰ ਰਹੇ ਹਨ।

Punjabi singer Kaur B New Look has come out ,Pictures viral ਮਸ਼ਹੂਰ ਗਾਇਕਾ ਕੌਰ ਬੀ ਦੀ ਨਵੀਂ ਲੁੱਕ ਆਈ ਸਾਹਮਣੇ , ਫੈਨਜ਼ ਨੂੰ ਬਣਾਇਆ ਦੀਵਾਨਾ

ਦੱਸ ਦੇਈਏ ਕਿ ਕੌਰ ਬੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ,ਜਿਸ ਦੀ ਸ਼ਹਿਦ ਨਾਲੋਂ ਮਿੱਠੀ ‘ਤੇ ਦਿਲਾਂ ਨੂੰ ਛੂਹਣ ਵਾਲੀ ਅਵਾਜ਼ ਸੁਣਦਿਆਂ ਹੀ ਨੋਜਵਾਨਾਂ ਨੂੰ ਚਾਅ ਜਿਹਾ ਚੜ੍ਹ ਜਾਂਦਾ ਹੈ ‘ਤੇ ਮੁਟਿਆਰਾਂ ਦੀ ਅੱਡੀ ਮਟਕ ਨਾਲ ਹਿਲ ਉੱਠਦੀ ਹੈ ਜਾਂ ਇਹ ਆਖ ਲਉ ਕਿ ਉਸ ਦੀ ਅਵਾਜ਼ ‘ਚ ਇਕ ਅਜਿਹੀ ਅਦਾ ਹੈ,ਜਿਸ ਦੇ ਸਦਕਾ ਉਸ ਨੇ ਅੱਜ ਸਰੋਤਿਆਂ ਦੀ ਧੁਰ ਰੂਹ ਤੱਕ ਪਹੁੰਚ ਕੇ ਉਚ-ਮੁਕਾਮੀ ਗਾਇਕੀ ਦਾ ਦਰਜਾ ਹਾਸਲ ਕੀਤਾ ਹੈ।

 Punjabi singer Kaur B New Look has come out ,Pictures viral ਮਸ਼ਹੂਰ ਗਾਇਕਾ ਕੌਰ ਬੀ ਦੀ ਨਵੀਂ ਲੁੱਕ ਆਈ ਸਾਹਮਣੇ , ਫੈਨਜ਼ ਨੂੰ ਬਣਾਇਆ ਦੀਵਾਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਲੋਕ ਮਨਾ ਰਹੇ ਸੀ ਜਨਮ ਅਸ਼ਟਮੀ ਤਾਂ ਡਿੱਗੀ ਮੰਦਰ ਦੀ ਕੰਧ, ਚਾਰ ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਇਸ ਪਹਿਲੇ ਗੀਤ ਦੇ ਸੁਪਰ ਹਿੱਟ ਹੁੰਦੇ ਹੀ ਕੌਰ ਬੀ ਵੀ ਸਟਾਰ ਗਾਇਕਾਂ ਦੀ ਕਤਾਰ ‘ਚ ਜਾ ਖੜੀ ਹੋਈ। ਇਸ ਦੇ ਨਾਲ ਹੀ ਉਸ ਦੇ ਦੂਸਰੇ ਸਿੰਗਲ ਟਰੈਕ ਗੀਤ ‘ਪੀਜਾ ਹੱਟ’ ਨੇ ਵੀ ਉਸ ਦੇ ਨਾਂ ਨੂੰ ਹੋਰ ਵੀ ਵੱਡਾ ਕੀਤਾ।ਇਸ ਤੋਂ ਬਾਅਦ ਕੌਰ ਬੀ ਨੇ ਸਿੰਗਲ ਟਰੈਕ ਗੀਤਾਂ ਦੀ ਅਜਿਹੀ ਲੜੀ ਬਣਾਈ ਕਿ ਉਸ ਵਲੋਂ ਗਾਏ ਅਣਜੰਮੀ ਧੀ, ਜੂਲਫਾਂ,ਅੱਲਾ ਹੂ, ਮਿਸ ਯੂ, ਫਿਲਿੰਗ,ਵੈਲੀ ਜੱਟ, ਫੁਲਕਾਰੀ,ਕੌਰਰਿਜ਼ਮ ਅੱਤਵਾਦੀ, ਅੱਖੀਆਂ, ਮੈਂ ਗੀਤ ਪੁਰਾਣੇ ਸੁਣਦੀ ਹਾਂ,ਬਮ ਬਮ,ਮਿੱਤਰਾਂ ਦੇ ਬੂਟ ,ਸ਼ਿਕਾਰ ,ਪਰਾਂਦਾ ਅਤੇ ਕਣੀਆਂ ਆਦਿ ਦੋ ਦਰਜਨ ਦੇ ਕਰੀਬ ਗੀਤ ਸੁਪਰ ਹਿੱਟ ਰਹੇ ਹਨ।

-PTCNews

Related Post