ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ "ਦੁਨੀਆਂ ਦਿਖਾਉਣ ਵਾਲੀ ਮਾਂ" ਦਾ ਇੰਝ ਕੀਤਾ ਧੰਨਵਾਦ

By  Jashan A March 15th 2019 09:46 AM

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ "ਦੁਨੀਆਂ ਦਿਖਾਉਣ ਵਾਲੀ ਮਾਂ" ਦਾ ਇੰਝ ਕੀਤਾ ਧੰਨਵਾਦ,ਬੀਤੇ ਦਿਨ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਆਪਣਾ 30 ਵਾਂ ਜਨਮ ਦਿਨ ਮਨਾਇਆ।ਗੁਰਦਾਸਪੁਰ ਦੇ ਪਿੰਡ ਗ੍ਰੰਥੀਆਂ ਦੇ ਇਸ ਗੱਭਰੂ ਨੇ ਪੰਜਾਬੀ ਫ਼ਿਲਮਾਂ ‘ਚ ਅੰਤਾਂ ਦਾ ਨਾਮਣਾ ਖੱਟਿਆ ਹੈ ਅਤੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀਆਂ ਨੂੰ ਦੇ ਚੁੱਕੇ ਹਨ। 'ਜੱਟ ਦੀ ਅਕਲ' ਗੀਤ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।ਲੋਕਾਂ ਵੱਲੋਂ ਉਹਨਾਂ ਦੇ ਗਾਣਿਆਂ ਅਤੇ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ।

-PTC News

Related Post