ਸਿੱਧੂ ਮੂਸੇਵਾਲਾ ਖਿਲਾਫ਼ ਫੋਨ 'ਤੇ ਗ਼ਲਤ Messages ਅਤੇ ਧਮਕੀਆਂ ਦੇਣ ਦੇ ਮਾਮਲੇ 'ਚ NRI ਬੀਬੀ ਨੇ ਦਰਜ ਕਰਾਈ ਸ਼ਿਕਾਇਤ

By  Shanker Badra January 10th 2020 05:59 PM

ਸਿੱਧੂ ਮੂਸੇਵਾਲਾ ਖਿਲਾਫ਼ ਫੋਨ 'ਤੇ ਗ਼ਲਤ Messages ਅਤੇ ਧਮਕੀਆਂ ਦੇਣ ਦੇ ਮਾਮਲੇ 'ਚ NRI ਬੀਬੀ ਨੇ ਦਰਜ ਕਰਾਈ ਸ਼ਿਕਾਇਤ:ਮੋਗਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਕੈਨੇਡਾ ਦੀ ਸਿਟੀਜਨ ਬੀਬੀ ਨੇ ਮੋਗਾ ਦੇ ਐਨਆਰਆਈ ਥਾਣੇ 'ਚ ਲਿਖਤੀਸ਼ਿਕਾਇਤ ਦਰਜ ਕਰਵਾਈ ਹੈ। ਇਸ ਐਨਆਰਆਈ ਬੀਬੀ ਦਾ ਦੋਸ਼ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ 'ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਸ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਸਾਲ 2017 'ਚ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਉਹ ਉਸ ਔਰਤ ਨੂੰ ਮਿਲਿਆ ਸੀ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਾਰਿਵਾਰਿਕ ਸਬੰਧ ਬਣ ਗਏ ਸਨ। ਇਸ ਤੋਂ ਬਾਅਦ ਵਿਆਹ ਦੀ ਗੱਲ ਵੀ ਚਲੀ ,ਜੋ ਕਿ ਸੰਭਵ ਨਹੀਂ ਹੋ ਸਕੀ ਤੇ ਰਿਸ਼ਤੇ ਵਿੱਘੜਣ ਦਾ ਕਾਰਨ ਬਣੀ। ਔਰਤ ਦਾ ਕਹਿਣਾ ਹੈ ਕਿ ਉਸ ਨੇ ਸਿੱਧੂ ਮੂਸੇਵਾਲੇ ਦੀ ਕਈ ਵਾਰੀ ਆਰਥਿਕ ਮਦਦ ਵੀ ਕੀਤੀ ਸੀ।

ਉਸ ਵਕਤ ਉਕਤ ਮਹਿਲਾ ਨੇ ਹੀ ਉਸ ਨੂੰ ਉੱਥੇ ਸਾਂਭਿਆ ਸੀ ਪਰ ਹੁਣ ਉਹ ਉਸ ਨੂੰ ਫੋਨ 'ਤੇ ਧਮਕੀਆਂ ਦੇਣ ਦੇ ਨਾਲ-ਨਾਲ ਗ਼ਲਤ ਸੰਦੇਸ਼ ਭੇਜ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਸਦੇ ਮਾਤਾ ਪਿਤਾ ਕੈਨੇ਼ਡਾ ਆਏ ਤਾਂ ਇਸਦੇ ਬਾਅਦ ਦੋਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ। ਹੁਣ ਉਸ ਔਰਤ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਮੈਸੇਜ ਦੇ ਜਰੀਏ ਉਸਨੂੰ ਅਤੇ ਉਸਦੀ ਧੀ ਨੂੰ ਧਮਕੀ ਦਿੱਤੀ ਹੈ।

ਇਸ ਸੰਬੰਧੀ ਥਾਣਾ ਐੱਨ.ਆਰ.ਆਈ. ਦੇ ਮੁਖੀ ਇੰਸਪੈਕਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਆਈ ਹੈ, ਜੋ ਗ਼ਲਤ ਸੰਦੇਸ਼ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸਾਈਬਰ ਕ੍ਰਾਈਮ 'ਚ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਮੁੱਖੀ ਨੇ ਸਿੱਧੂ ਮੂਸੇਆਲ਼ੇ ਨੂੰ ਸੂਚਿਤ ਕਰ ਦਿੱਤਾ ਹੈ।

-PTCNews

Related Post