ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੇ ਫ਼ਿਰ ਕੀਤਾ ਵੱਡਾ ਕਾਰਨਾਮਾ, ਦਰਜ ਹੋਇਆ ਮਾਮਲਾ

By  Shanker Badra February 1st 2020 07:25 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੇ ਫ਼ਿਰ ਕੀਤਾ ਵੱਡਾ ਕਾਰਨਾਮਾ, ਦਰਜ ਹੋਇਆ ਮਾਮਲਾ:ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਇਕ ਵਾਰ ਫਿਰ ਤੋਂ ਨਵੇਂ ਵਿਵਾਦ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਫ਼ਿਰ ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਸਦਰ ਥਾਣਾ ਮਾਨਸਾ ਵਿਚ ਧਾਰਾ 149/294/504 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇਤਰਾਜ਼ਯੋਗ ਗੀਤ ਗਾਉਣ ਦੇ ਚਲਦਿਆਂ ਕੀਤਾ ਗਿਆ ਹੈ।

 Punjabi Singer Sidhu Moose Wala And Mankirt Aulakh Against Case  Registered In Mansa ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੇ ਫ਼ਿਰ ਕੀਤਾ ਵੱਡਾ ਕਾਰਨਾਮਾ, ਦਰਜ ਹੋਇਆ ਮਾਮਲਾ

ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਗਾਇਕਾਂ ਖਿਲਾਫ਼ 35 ਨੰਬਰ ਮੁਕਦਮਾ ਦਾਇਰ ਕੀਤਾ ਗਿਆ ਹੈ। ਇਹ ਮਾਮਲਾ ਪਿੰਡ ਮੂਸੇਵਾਲਾ ਵਿਚ ਜੱਟ ਦਾ ਗੰਡਾਸਾ ਗਾਣੇ ਤਹਿਤ ਦਰਜ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਗੀਤਾਂ ਨੂੰ ਲੈ ਕੇ ਮਾਨਯੋਗ ਹਾਈਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਸਿੱਧੂ ਮੂਸੇਵਾਲਾ ਭੜਕਾਊ  ਗੀਤ ਗਾਉਣ ਤੋਂ ਬਾਜ ਨਹੀਂ ਆ ਰਿਹਾ ਹੈ।

Punjabi Singer Sidhu Moose Wala And Mankirt Aulakh Against Case Registered In Mansa ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਨੇ ਫ਼ਿਰ ਕੀਤਾ ਵੱਡਾ ਕਾਰਨਾਮਾ, ਦਰਜ ਹੋਇਆ ਮਾਮਲਾ

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਲੁਧਿਆਣਾ ਦੇ RTI ਐਕਟੀਵੀਸਟ ਕੁਲਦੀਪ ਸਿੰਘ ਖੇੜਾ ਨੇ ਸ਼ਿਕਾਇਤ ਦਰਜ ਕੀਤੀ ਸੀ। ਖੇੜਾ ਨੇ ਦੋਸ਼ ਲਾਇਆ ਸੀ ਕਿ ਇਹ ਗਾਇਕ ਗੀਤਾਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਜੋ ਕੀ ਪੰਜਾਬ ਦੇ ਯੂਥ ਨੂੰ ਗਲਤ ਸੰਦੇਸ਼ ਦਿੰਦਾ ਹੈ ਅਤੇ ਕੁਲਦੀਪ ਸਿੰਘ ਖੇੜਾ ਨੇ ਪੁਲਿਸ ਨੂੰ ਇਸਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।

-PTCNews

Related Post