ਪੰਜਾਬੀ ਗਾਇਕ ਸਿੱਪੀ ਗਿੱਲ 'ਤੇ ਪੰਜਾਬ ਪੁਲਿਸ ਨੇ ਦਰਜ ਕੀਤਾ ਪਰਚਾ, ਲੱਗਾ ਇਹ ਦੋਸ਼

By  PTC NEWS March 7th 2020 06:49 PM

ਮੋਗਾ : ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਭੜਕਾਉਣ ਗੀਤ ਨੂੰ ਲੈ ਕੇ ਮੋਗਾ ਦੇ ਥਾਣਾ ਮਹਿਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਇਕ ਗੀਤ ਨੂੰ ਲੈ ਕੇ ਦਰਜ ਕਰਾਇਆ ਹੈ।

ਜਾਣਕਾਰੀ ਅਨੁਸਾਰ ਸਿੱਪੀ ਗਿੱਲ ਤੇ ਉਸ ਦੇ ਸਾਥੀਆਂ 'ਤੇ ਯੂਟਿਊਬ 'ਤੇ ਹਿੰਸਾ ਭੜਕਾਉਣ ਵਾਲਾ ਗੀਤ ਅਪਲੋਡ ਕਰਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਿੱਪੀ ਗਿੱਲ ਨੇ ਇਹ ਗੀਤ 16 ਜਨਵਰੀ ਨੂੰ ਯੂਟਿਊਬ 'ਤੇ ਅਪਲੋਡ ਕੀਤਾ ਸੀ।

ਇਹ ਮਾਮਲਾ ਸ਼ਨਿੱਚਰਵਾਰ ਨੂੰ ਮਹਿਣਾ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 153 ਏ, 505, 117, 149 ਤਹਿਤ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਸਿੱਪੀ ਗਿੱਲ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ।

Related Post