ਪਟਿਆਲਾ :ਪੰਜਾਬੀ ਯੂਨੀਵਰਸਿਟੀ 'ਚ ਲੜਕੀਆਂ ਦੇ ਹੋਸਟਲ ਅਤੇ ਲਾਇਬ੍ਰੇਰੀ ਵਿੱਚ ਛੋਟੇ ਕੱਪੜੇ ਪਾਉਣ 'ਤੇ ਲੱਗੀ ਪਾਬੰਦੀ

By  Shanker Badra June 8th 2018 07:50 PM

ਪਟਿਆਲਾ :ਪੰਜਾਬੀ ਯੂਨੀਵਰਸਿਟੀ 'ਚ ਲੜਕੀਆਂ ਦੇ ਹੋਸਟਲ ਅਤੇ ਲਾਇਬ੍ਰੇਰੀ ਵਿੱਚ ਛੋਟੇ ਕੱਪੜੇ ਪਾਉਣ 'ਤੇ ਲੱਗੀ ਪਾਬੰਦੀ:ਪੰਜਾਬੀ ਯੂਨੀਵਰਸਿਟੀ ਵਿਚ ਲੜਕੀਆਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੜਕੀਆਂ ਨੂੰ ਹੋਸਟਲ ਅਤੇ ਲਾਇਬ੍ਰੇਰੀ ਵਿੱਚ ਛੋਟੇ ਕੱਪੜੇ ਪਾਉਣ ਦੀ ਪਾਬੰਦੀ ਦਾ ਫ਼ਰਮਾਨ ਜਾਰੀ ਹੋਇਆ ਹੈ।punjabi university patiala girls hostel in short clothes Restrictionਆਦੇਸ਼ਾ ਦੀ ਪਾਲਣਾ ਨਾ ਕਰਨ ਵਾਲੀ ਵਿਦਿਆਰਥਣ ਦੇ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।ਜਿਸ ਦਾ ਲੜਕੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸ ਸਬੰਧੀ ਪੀ.ਟੀ.ਸੀ ਨਿਊਜ਼ ਦੀ ਟੀਮ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੀ ਤਾਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨਾਲ ਖ਼ਾਸ ਤੌਰ 'ਤੇ ਗੱਲਬਾਤ ਕੀਤੀ ਗਈ।punjabi university patiala girls hostel in short clothes Restrictionਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਸ ਤੋਂ ਪਹਿਲਾਂ ਵੀ ਲੜਕੀਆਂ 'ਤੇ ਹੋਸਟਲ ਵਾਪਿਸ ਜਲਦੀ ਮੁੜਨ ਦੀ ਪਾਬੰਦੀ ਸੀ।ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਹੀ ਹੋਸਟਲ ਵਿਚ ਅਜਿਹੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ।

 punjabi university patiala girls hostel in short clothes Restrictionਜਦ ਦੂਜੇ ਪਾਸੇ ਡਾ.ਅਮ੍ਰਿਤਪਾਲ ਕੌਰ(ਡੀਨ ਵੈਲਫ਼ੇਅਰ ਲੜਕੀਆਂ) ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਅਜਿਹੀ ਕੋਈ ਵੀ ਪਾਬੰਦੀ ਲੜਕੀਆਂ 'ਤੇ ਨਹੀਂ ਹੈ।ਉਨ੍ਹਾਂ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਵਾਈਸ ਚਾਂਸਲਰ ਡਾ.ਬੀ.ਐੱਸ ਘੁੰਮਣ ਨਾਲ ਗੱਲਬਾਤ ਕਰਕੇ ਵਾਰਡਨ ਵਲੋਂ ਲਾਈ ਇਸ ਪਾਬੰਦੀ ਨੂੰ ਹਟਾ ਲਿਆ ਗਿਆ ਹੈ।ਉਨ੍ਹਾਂ ਸਾਫ਼ ਕੀਤਾ ਕਿ ਯੂਨੀਵਰਸਿਟੀ ਅਥਾਰਟੀ ਵਲੋਂ ਅਜਿਹੀ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ।

-PTCNews

Related Post