ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਤੋਂ ਬਾਅਦ ਹੁਣ ਨਿੰਦਰ ਘੁਗਿਆਣਵੀ ਨੂੰ ਮਿਲੇਗਾ 'ਫਰੀਦਕੋਟ ਰਤਨ ਪੁਰਸਕਾਰ'

By  Joshi October 17th 2018 04:35 PM

ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਤੋਂ ਬਾਅਦ ਹੁਣ ਨਿੰਦਰ ਘੁਗਿਆਣਵੀ ਨੂੰ ਮਿਲੇਗਾ 'ਫਰੀਦਕੋਟ ਰਤਨ ਪੁਰਸਕਾਰ', ਫਰੀਦਕੋਟ: ਕੌਮਾਂਤਰੀ ਪ੍ਰਸਿੱਧ ਪੰਜਾਬੀ ਲੇਖਕ ਸ੍ਰੀ ਨਰਿੰਦਰ ਘੁਗਿਆਣਵੀ ਨੂੰ ਹੁਣ 'ਫਰੀਦਕੋਟ ਰਤਨ ਪੁਰਸਕਾਰ' ਮਿਲਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੁਨੀਆਂ ਭਰ ਦੇ ਪ੍ਰਸਿੱਧ ਲੇਖਕ ਸ੍ਰੀ ਨਰਿੰਦਰ ਘੁਗਿਆਣਵੀ ਆਪਣੀ ਲਿਖਤ ਕਰਕੇ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ।

ਫਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਹਰ ਸਾਲ ਦੁਸਹਿਰਾ ਦਿਵਸ ਮੌਕੇ ਫਰੀਦਕੋਟ ਜ਼ਿਲ੍ਹੇ ਦੀ ਜੰਮਪਲ ਇਕ ਵਿਲੱਖਣ ਸ਼ਖਸੀਅਤ ਨੂੰ 'ਫਰੀਦਕੋਟ ਰਤਨ ਪੁਰਸਕਾਰ' ਭੇਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਹਾਕੀ ਖਿਡਾਰਨ ਰੂਪਾ ਸੈਣੀ, ਸੈਸ਼ਨ ਜੱਜ ਅਮਰ ਨਾਥ ਗੌੜ ਤੇ ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ,

ਹੋਰ ਪੜ੍ਹੋ: ਹੁਣ ਸਹੁਰਿਆਂ ਦੀ ਜਾਇਦਾਦ ‘ਤੇ ਨੂੰਹ ਦਾ ਕੋਈ ਹੱਕ ਨਹੀਂ

ਅਤੇ ਹੁਣ ਇਹ ਪੁਰਸਕਾਰ ਦੁਨੀਆਂ ਦੇ ਪ੍ਰਸਿੱਧ ਲੇਖਕ ਸ੍ਰੀ ਨਰਿੰਦਰ ਘੁਗਿਆਣਵੀ ਨੂੰ ਮਿਲਣ ਜਾ ਰਿਹਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਮਹਾਨ ਸ਼ਖ਼ਸੀਅਤ ਨੇ ਹੁਣ ਤੱਕ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ, ਜਿੰਨ੍ਹਾਂ ਨੂੰ ਲੋਕਾਂ ਨੇ ਵੀ ਕਾਫੀ ਮਕਬੂਲ ਕੀਤਾ ਹੈ।

—PTC News

Related Post