ਇਹਨਾਂ ਪੰਜਾਬੀਆਂ ਨੇ ਹੋਂਸਲੇ ਤੇ ਜਜਬੇ ਨਾਲ ਵਿਦੇਸ਼ਾਂ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ

By  Jashan A May 27th 2019 08:04 PM

ਇਹਨਾਂ ਪੰਜਾਬੀਆਂ ਨੇ ਹੋਂਸਲੇ ਤੇ ਜਜਬੇ ਨਾਲ ਵਿਦੇਸ਼ਾਂ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ,ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਗਏ ਹਨ, ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ।ਦੇਸ਼ ਵਿਦੇਸ਼ ਵਿੱਚ ਮਿਹਨਤ ਸਦਕ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਇਸ ਦੌਰਾਨ ਅਜਿਹਾ ਹੀ ਇੱਕ ਹੋਰ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬੀ ਨੌਜਵਾਨ ਕਮਲਦੀਪ ਕਾਹਮਾ ਨੇ ਅਮਰੀਕਾਦੇ ਸ਼ਹਿਰ ਲਾਸ ਏਂਜਲਸ 'ਚ ਹੋਏ ਵਰਲਡ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਪ੍ਰਤੀਨਧਤਾ ਕਰਦਿਆਂ ਮਿਸਟਰ ਵਰਲਡ ਬਾਡੀ ਬਿਲਡਿੰਗ (ਫਿਟਨੈਸ) 2018 ਦਾ ਖ਼ਿਤਾਬ ਆਪਣੇ ਨਾਂ ਦਰਜ ਕੀਤਾ ਹੈ।

vid ਇਹਨਾਂ ਪੰਜਾਬੀਆਂ ਨੇ ਹੋਂਸਲੇ ਤੇ ਜਜਬੇ ਨਾਲ ਵਿਦੇਸ਼ਾਂ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ

ਇਸ ਮੁਕਾਬਲੇ ਵਿੱਚ ਸੰਸਾਰ ਭਰ ਦੇ ਵਿੱਚੋਂ ਆਏ 191 ਪ੍ਰਤੀਯੌਗੀਆਂ ਨੇ ਭਾਗ ਲਿਆ ਸੀ ਤੇ ਕਮਲਦੀਪ ਕਾਹਮਾ ਨੇ ਆਸਟ੍ਰੇਲੀਆ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਹੋਰ ਪੜ੍ਹੋ:ਕੈਨੇਡਾ ਦੇ ਸ਼ੈਰੀਡਨ ਕਾਲਜ ‘ਚ ਪੰਜਾਬੀ ਨੌਜਵਾਨ ਨੇ ਭਾਈਚਾਰੇ ਦਾ ਕੀਤਾ ਨਾਮ ਰੌਸ਼ਨ

ਉਥੇ ਹੀ ਜਲੰਧਰ ਜ਼ਿਲੇ ਦੇ ਰੁੜਕਾ ਕਲਾਂ 'ਚ ਜਨਮੀ ਪਲਬਿੰਦਰ ਕੌਰ ਸ਼ੇਰਗਿਲ ਨੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਾਇਆ ਕਿਉਂਕਿ ਉਹ 24 ਜੂਨ, 2017 ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਜਸਟਿਸ ਵਜੋਂ ਨਾਮਜ਼ਦ ਹੋਣ ਵਾਲੀ ਪਹਿਲੀ ਪਗੜੀਧਾਰੀ ਸਿੱਖ ਔਰਤ ਬਣ ਗਈ ਸੀ।

vid ਇਹਨਾਂ ਪੰਜਾਬੀਆਂ ਨੇ ਹੋਂਸਲੇ ਤੇ ਜਜਬੇ ਨਾਲ ਵਿਦੇਸ਼ਾਂ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ

ਪੰਜਾਬੀ ਮੂਲ ਦੇ ਸੰਦੀਪ ਨੇ ਵੀ ਵਿਦੇਸ਼ 'ਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ। ਸੰਦੀਪ ਸਿੰਘ ਸੰਧੂ ਦੀ ਜੋ ਕੈਲੀਫੋਰਨੀਆ ਦੀ ਸਟੈਨਿਸਲਾਊਸ ਕਾਊਂਟੀ ਵਿਖੇ ਸੁਪੀਰੀਅਰ ਜੱਜ ਨਿਯੁਕਤ ਹੋਏ ਹਨ। ਇਸ ਨੌਜਵਾਨ ਨੇ ਪੰਜਾਬੀ ਦਾ ਹੋਰ ਮਾਣ ਵਧਾਇਆ ਹੈ।ਦੱਸ ਦੇਈਏ ਕਿ ਸੰਦੀਪ ਦਾ ਪਰਿਵਾਰ ਪੰਜਾਬ ਦੇ ਰੁੜਕਾ ਕਲਾਂ ਨਾਲ ਸਬੰਧ ਰੱਖਦਾ ਹੈ।

vid ਇਹਨਾਂ ਪੰਜਾਬੀਆਂ ਨੇ ਹੋਂਸਲੇ ਤੇ ਜਜਬੇ ਨਾਲ ਵਿਦੇਸ਼ਾਂ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬੀਆਂ ਨੂੰ ਇੱਕ ਹੋਰ ਮਾਣ ਹਾਸਲ ਹੋਇਆ ਹੈ। ਦਰਅਸਲ, ਮੋਗਾ ਦੇ ਪਿੰਡ ਸਿੰਘਾਵਾਲਾ ਦੇ ਰਘਵਿੰਦਰ ਸਿੰਘ ਨਾਮ ਦੇ ਨੋਜਵਾਨ ਨੇ ਹੋੰਸਲੋ ਸ਼ਹਿਰ ਦਾ ਡਿਪਟੀ ਮੇਅਰ ਬਣਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਸਾਲ 2002 ‘ਚ ਮੋਗਾ ਜਿਲ੍ਹੇ ਦੇ ਪਿੰਡ ਸਿੰਘਾਵਾਲਾ ਦਾ ਰਹਿਣ ਵਾਲਾ ਰਘਵਿੰਦਰ ਸਿੰਘ ਨਾਮ ਦਾ ਨੋਜਵਾਨ ਲੰਡਨ ‘ਚ ਪੜਾਈ ਕਰਨ ਲਈ ਗਿਆ ਸੀ। ਇਸ ਨੋਜਵਾਨ ਨੇ ਉਥੇ ਪੜਾਈ ਕਰਨ ਮਗਰੋਂ ਪਹਿਲਾਂ ਵਕਾਲਤ ਕੀਤੀ ਤੇ ਹੁਣ ਹੋੰਸਲੋ ਸ਼ਹਿਰ ਦਾ ਡਿਪਟੀ ਮੇਅਰ ਬਣਕੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ।

-PTC News

Related Post