ਮਲੇਸ਼ੀਆ 'ਚ ਪੰਜਾਬੀਆਂ ਨੇ ਖੇਤੀਬਾੜੀ ਖੇਤਰ 'ਚ ਕਰਵਾਈ ਬੱਲੇ-ਬੱਲੇ, ਪੜ੍ਹੋ ਪੂਰੀ ਖ਼ਬਰ

By  Jashan A November 28th 2019 04:25 PM

ਮਲੇਸ਼ੀਆ 'ਚ ਪੰਜਾਬੀਆਂ ਨੇ ਖੇਤੀਬਾੜੀ ਖੇਤਰ 'ਚ ਕਰਵਾਈ ਬੱਲੇ-ਬੱਲੇ, ਪੜ੍ਹੋ ਪੂਰੀ ਖ਼ਬਰ,ਪਾਹੰਗ (ਮਲੇਸ਼ੀਆ): ਖੇਤੀਬਾੜੀ ਅਤੇ ਪੰਜਾਬੀ, ਜੇਕਰ ਇਨ੍ਹਾਂ ਦੋਵਾਂ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਆਖ ਲਿਆ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ। ਪੰਜਾਬੀ ਜਿਥੇ ਵੀ ਹੋਣ ਖੇਤੀਬਾੜੀ ਨਾਲ ਮੋਹ ਖਤਮ ਨਹੀਂ ਹੋ ਸਕਦਾ। ਇਸ ਦੀ ਮੂੰਹ ਬੋਲਦੀ ਮਿਸਾਲ ਹੈ ਮਲੇਸ਼ੀਆ ਦੇ ਜੰਮਪਲ ਤੇ ਮੂਲ ਰੂਪ ਤੋਂ ਪੰਜਾਬ ਨਾਲ ਜੁੜੇ ਮਨਮੋਹਨ ਸਿੰਘ ਅਤੇ ਹਰਵਿੰਦਰ ਸਿੰਘ। ਦੋਵਾਂ ਦੇ ਪੁਰਖੇ 1900ਵਿਆਂ ਚ ਭਾਰਤ ਤੋਂ ਮਲੇਸ਼ੀਆ ਆ ਵਸੇ ਸਨ।

Kathalਦੋਵਾਂ ਦੇ ਜਨਮ, ਪੜ੍ਹਾਈ ਲਿਖਾਈ, ਘਰ ਗ੍ਰਹਿਸਤੀ, ਕਾਰੋਬਾਰ ਸਭ ਕੁਝ ਮਲੇਸ਼ੀਆ ਚ ਹੀ ਹਨ, ਪਰ ਖੂਨ ਚ ਦੌੜਦੀ ਪੁਰਖਿਆਂ ਦੀ ਖੇਤੀਬਾੜੀ ਦੀ ਗੁੜ੍ਹਤੀ ਨੇ ਆਖਰ ਆਪਣਾ ਅਸਰ ਵਿਖਾਇਆ ਤੇ ਦੋਵਾਂ ਨੇ ਸਾਲ 2002 ਵਿਚ ਖੇਤੀਬਾੜੀ ਕਰਨ ਦਾ ਮਨ ਬਣਾ ਲਿਆ।ਇਸ ਸੋਚ ਨੂੰ ਉਦੋਂ ਅਸਲ ਰੂਪ ਮਿਲ ਗਿਆ ਜਦੋਂ ਮਲੇਸ਼ਿਆ ਸਰਕਾਰ ਵਲੋਂ 2012 ਵਿਚ ਠੇਕੇ ਉਤੇ 30 ਏਕੜ ਜ਼ਮੀਨ ਮਿਲ ਗਈ।

ਸਖਤ ਮਿਹਨਤ ਤੋਂ ਬਾਅਦ ਜੰਗਲ ਨੁਮਾ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਅਤੇ ਕਟਹਲ ਦੀ ਖੇਤੀ ਸ਼ੁਰੂ ਕਰ ਦਿੱਤੀ। ਕਟਹਲ ਜੋ ਕਿ ਮਲੇਸ਼ੀਆ 'ਚ ਜੈਕਫਰੂਟ ਦੇ ਨਾਮ ਨਾਲ ਪ੍ਰਚਲਿਤ ਹੈ, ਪੰਜਾਬ 'ਚ ਭਾਵੇਂ ਇਸ ਦੀ ਬਹੁਤੀ ਖਪਤ ਨਹੀਂ ਹੈ, ਪਰ ਮਲੇਸ਼ੀਆ ਦੇ ਨਾਲ ਨਾਲ ਹੋਰਨਾਂ ਮੁਲਕਾਂ ਚ ਕਟਹਲ ਦੀ ਚੋਖੀ ਮੰਗ ਹੈ।

ਹੋਰ ਪੜ੍ਹੋ: ਜਲੰਧਰ ਦੀ ਦੌਲਤਪੁਰੀ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਜੰਮ ਕੇ ਚੱਲੇ ਇੱਟਾਂ-ਰੋੜੇ (ਤਸਵੀਰਾਂ)

Kathalਇਸੇ ਗੱਲ ਨੂੰ ਧਿਆਨ ਚ ਰੱਖਦਿਆਂ ਮਨਮੋਹਨ ਸਿੰਘ ਤੇ ਹਰਵਿੰਦਰ ਸਿੰਘ ਨੇ ਪੂਰੇ 30 ਏਕੜ ਵਿਚ ਹੀ ਕਟਹਲ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ 1100 ਤੋਂ ਵੱਧ ਬੂਟੇ ਲਗਾ ਦਿੱਤੇ। ਕਟਹਲ ਦੀ ਮਿਆਰੀ ਕਿਸਮ "ਜੇ-33" ਦੀ ਕਾਸ਼ਤ ਨਾਲ ਦੋਵਾਂ ਪੰਜਾਬੀਆਂ ਨੇ ਇਸ ਖੇਤਰ ਵਿਚ ਐਸੀ ਮੱਲ ਮਾਰੀ ਕਿ ਮੁੜ ਕੇ ਪਿੱਛੇ ਨਹੀਂ ਦੇਖਿਆ ਤੇ ਕਟਹਲ ਦੀ ਕੁਆਲਿਟੀ ਨੂੰ ਲੈ ਕੇ ਮਲੇਸ਼ੀਆ ਸਰਕਾਰ ਵਲੋਂ ਕਰਵਾਏ ਕਈ ਮੁਕ਼ਾਬਲੇ ਵੀ ਜਿੱਤੇ।

ਮੂਲ ਰੂਪ ਤੋਂ ਪੰਜਾਬ ਦੇ ਮੋਰਿੰਡਾ ਅਤੇ ਮੋਗਾ ਇਲਾਕਿਆਂ ਨਾਲ ਸਬੰਧਤ ਹਰਵਿੰਦਰ ਸਿੰਘ ਤੇ ਮਨਮੋਹਨ ਸਿੰਘ ਦਾ "ਬਰਕਤ ਫਾਰਮ" ਅੱਜ ਮਲੇਸ਼ੀਆ ਦੀ ਖੇਤੀਬਾੜੀ ਚ ਕਿਸੇ ਜਾਣਕਾਰੀ ਦਾ ਮੋਹਤਾਜ ਨਹੀਂ ਹੈ।

Kathalਆਪੋ ਆਪਣੇ ਕਾਰੋਬਾਰਾਂ 'ਚ ਮਾਹਰ ਅਤੇ ਵਿੱਤੀ ਪੱਖ ਤੋਂ ਸੰਤੁਸ਼ਟ ਇਹ ਦੋਵੇਂ ਕਿਸਾਨ ਕਟਹਲ ਦੀ ਚੰਗੀ ਪੈਦਾਵਾਰ ਕਰ ਕੇ ਜਿਥੇ ਮਲੇਸ਼ੀਆ ਦੇ ਖੇਤੀਬਾੜੀ ਮਹਿਕਮੇ ਨੂੰ ਪੰਜਾਬੀਆਂ ਦੀ ਮਿਹਨਤਕਸ਼ ਫਿਤਰਤ ਦਾ ਸਬੂਤ ਦੇ ਰਹੇ ਹਨ, ਉਥੇ ਹੀ ਇਨ੍ਹਾਂ ਦੀ ਕਹਾਣੀ ਨੂੰ ਪੰਜਾਬ ਦੇ ਕਿਸਾਨਾਂ ਲਈ ਇੱਕ ਪ੍ਰੇਰਣਾ ਸਰੋਤ ਕਰ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।

-PTC News

Related Post