ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਗਹਿਣੇ ਲੱਖਾਂ ਰੁਪਏ 'ਚ ਹੋਏ ਨਿਲਾਮ

By  Kaveri Joshi November 1st 2020 01:53 PM

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਗਹਿਣੇ ਲੱਖਾਂ ਰੁਪਏ 'ਚ ਹੋਏ ਨਿਲਾਮ: 'Lion of Punjab' ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਪਤਨੀ ਮਹਾਰਾਣੀ ਜ਼ਿੰਦ ਕੌਰ ਦੇ ਗਹਿਣਿਆਂ ਦੀ ਵੀ ਖ਼ਾਸੀ ਚਰਚਾ ਰਹੀ ਹੈ । ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੇ ਗਲੇ ਦਾ ਹਾਰ ਅਤੇ ਕੰਨਾਂ ਦੀਆਂ ਵਾਲੀਆਂ ਦੀ ਨਿਲਾਮੀ ਹੋਈ ਸੀ, ਅਤੇ ਹੁਣ ਉਨ੍ਹਾਂ ਦਾ ਟਿੱਕਾ ਅੱਛੀ ਖਾਸੀ ਰਕਮ 'ਚ ਵਿਕਣ ਦੀ ਖ਼ਬਰ ਹੈ।

Queen Jindan Kaur’s Tikka was auctioned in London
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਗਹਿਣੇ ਲੱਖਾਂ ਰੁਪਏ 'ਚ ਹੋਏ ਨਿਲਾਮ

ਦੱਸ ਦੇਈਏ ਮਹਾਰਾਣੀ ਜ਼ਿੰਦਾਂ ਦਾ forehead pendant (chand-tikka)ਰਤਨ ਜੜ੍ਹਿਆ ਚਾਂਦ ਟਿੱਕਾ, ਜੋ ਕਿ ਉਨ੍ਹਾਂ ਦੇ ਗਹਿਣਿਆਂ ਦਾ ਹਿੱਸਾ ਸੀ, ਨੂੰ ਲੰਡਨ ਵਿਚ ਨਿਲਾਮ ਕੀਤਾ ਗਿਆ ਹੈ। ਮਹਾਰਾਣੀ ਜ਼ਿੰਦ ਕੌਰ ਦੇ ਗਹਿਣਿਆਂ ਨੂੰ ਉਨ੍ਹਾਂ ਦੇ ਬਾਅਦ ਉਨ੍ਹਾਂ ਦੀ ਪੋਤੀ ਰਾਜਕੁਮਾਰੀ ਬਾਂਬਾ ਸੁਥਰਲੈਂਡ ਨੇ ਵਿਰਾਸਤ ਵਿੱਚ ਪ੍ਰਾਪਤ ਕੀਤਾ ਸੀ। Bonhams ਦੀ ਇਸਲਾਮਿਕ ਅਤੇ ਇੰਡੀਅਨ ਆਰਟ ਸੇਲਜ਼ ਵਿਖੇ ਇਸ ਰਤਨਾਂ ਨਾਲ ਜੜ੍ਹਿਆ ਖੂਬਸੂਰਤ ਚਾਂਦ ਟਿੱਕਾ ਨੂੰ, ਇਸ ਹਫ਼ਤੇ 62,500 ਡਾਲਰ ਦੀ ਕੀਮਤ 'ਤੇ ਵੇਚਿਆ ਗਿਆ। ਇਸਦੇ ਨਾਲ ਹੀ, 19 ਵੀਂ ਸਦੀ ਦੀਆਂ ਹੋਰ ਕੲੀ ਦੁਰਲੱਭ ਕਲਾਕ੍ਰਿਤੀਆਂ ਵੀ ਕਈ ਬੋਲੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਫ਼ਲ ਰਹੀਆਂ।

Queen Jindan Kaur’s Tikka was auctioned in London ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਗਹਿਣੇ ਲੱਖਾਂ ਰੁਪਏ 'ਚ ਹੋਏ ਨਿਲਾਮ

bonhams ਨੇ ਦੱਸਿਆ ਹੈ ਕਿ ਜ਼ਿੰਦ ਕੌਰ Sher-e-Punjab ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਜੀਵਿਤ ਵਿਧਵਾ ਸਨ। ਉਨ੍ਹਾਂ ਨੇ ਪੰਜਾਬ ਵਿਚ ਬ੍ਰਿਟਿਸ਼ ਸਾਮਰਾਜ ਵਿਰੁੱਧ ਬਗਾਵਤ ਕੀਤੀ, ਪਰ ਉਦੋਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ। ਉਸ ਦੇ 600 ਤੋਂ ਵੱਧ ਗਹਿਣੇ ਲਾਹੌਰ ਸਥਿੱਤ ਮਹਾਰਾਜਾ ਦੇ ਪ੍ਰਸਿੱਧ ਖਜ਼ਾਨੇ ਵਿਚੋਂ ਜ਼ਬਤ ਕੀਤੇ ਗਏ ਸਨ।

ਨਿਲਾਮੀ ਘਰ ਦਾ ਮੰਨਣਾ ਹੈ ਕਿ ਇਸ ਹਫ਼ਤੇ ਵਿਕਰੀ ਲਈ ਉਪਲੱਬਧ ਗਹਿਣੇ ਨਿਸ਼ਚਤ ਰੂਪ ਵਿੱਚ ਉਨ੍ਹਾਂ ਗਹਿਣਿਆਂ 'ਚੋਂ ਹਨ, ਜੋ ਬ੍ਰਿਟਿਸ਼ ਅਧਿਕਾਰੀ ਨੂੰ ਉਸ ਸਮੇਂ ਵਾਪਸ ਕੀਤੇ ਗਏ ਸਨ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਦਲੀਪ ਸਿੰਘ ਨਾਲ London ਵਿਖੇ ਰਹਿਣਾ ਕਬੂਲ ਕਰ ਲਿਆ ਸੀ। ਹਾਲਾਂਕਿ ਯੁਵਰਾਜ ਦਲੀਪ ਸਿੰਘ ਸੰਯੋਗ ਵੱਸ ਲਾਹੌਰ ਪਰਤ ਗਏ ਸਨ, ਪਰ ਉਨ੍ਹਾਂ ਦੀ ਵੱਡੀ ਪੁੱਤਰੀ ਬਾਂਬਾ ਇੰਗਲੈਂਡ ਵਿਖੇ ਹੀ ਰਹੀ , ਜਿੱਥੇ ਉਹ ਜੰਮੀ ਅਤੇ ਪਲੀ । ਬਾਂਬਾ ਨੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੇ ਮੈਡੀਕਲ ਕਾਲਜ 'ਚ ਪੜ੍ਹਾਈ ਕੀਤੀ ਸੀ।

Queen Jindan Kaur’s Tikka was auctioned in London ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਗਹਿਣੇ ਲੱਖਾਂ ਰੁਪਏ 'ਚ ਹੋਏ ਨਿਲਾਮ

ਇਹ ਮੰਨਿਆ ਜਾਂਦਾ ਹੈ ਕਿ ਗੋਲਡਨ ਟੈਂਪਲ ਦੀਆਂ ਸਾਰੀਆਂ ਪੇਂਟਿੰਗਸ ਹੁਣ ਤੱਕ ਜਲ ਰੰਗ ਤੋਂ ਤਿਆਰ ਕੀਤੀਆਂ ਗਈਆਂ ਹਨ, ਇਹ ਸਭ ਤੋਂ ਵੱਡੀ ਹੈ। ਇਸ ਦੀ ਨਿਲਾਮੀ 75,062 ਪੌਂਡ ਕੀਤੀ ਗਈ ਸੀ। ਇਸ ਤੋਂ ਇਲਾਵਾ ਰਾਜਾ ਸ਼ੇਰ ਸਿੰਘ ਅਟਾਰੀਵਾਲਾ ਦਾ ਪੋਰਟਰੇਟ, ਜੋ ਦੂਜੀ ਐਂਗਲੋ-ਸਿੱਖ ਯੁੱਧ (1848-1849) ਦਾ ਕਮਾਂਡਰ ਸੀ, ਨੂੰ ਵੀ ਨਿਲਾਮੀ ਵਿਚ ਵੇਚਿਆ ਗਿਆ । ਨਿਲਾਮੀ ਦੀਆਂ ਕੁਝ ਬਹੁਤ ਹੀ ਦੁਰਲੱਭ ਕਲਾਕ੍ਰਿਤੀਆਂ ਵਿੱਚ 19 ਵੀਂ ਸਦੀ ਦਾ ਇੱਕ ਜਲ ਰੰਗ ਰੰਗੀਨ ਸਵਰਣ ਮੰਦਰ ਅਤੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਤਸਵੀਰ ਸ਼ਾਮਲ ਹੈ। Bonhams ਨੇ ਨੀਲਾਮ ਕੀਤੇ ਜਾ ਰਹੇ ਗਹਿਣਿਆਂ ਨਾਲ ਇਹ ਬਿਓਰਾ ਸਾਂਝਾ ਕੀਤਾ।

Related Post