Tue, Mar 3, 2026
Whatsapp

ਆਰ ਮਾਧਵਨ ਦੇ ਬੇਟੇ ਨੇ ਖੇਲੋ ਇੰਡੀਆ ਯੂਥ ਖੇਡਾਂ ’ਚ ਪੰਜ ਸੋਨ ਤਗ਼ਮੇ ਸਮੇਤ ਸੱਤ ਤਗ਼ਮੇ ਜਿੱਤੇ

ਮੱਧ ਪ੍ਰਦੇਸ਼ ਵਿੱਚ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਇੱਕ ਵਾਰ ਫਿਰ ਤੋਂ ਮੁਕਾਬਲੇ ’ਚ ਕਮਾਲ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਵੇਦਾਂਤ ਮਾਧਵਨ ਨੇ ਤੈਰਾਕੀ ਮੁਕਾਬਲੇ ਵਿੱਚ ਕੁੱਲ 7 ਤਗਮੇ ਜਿੱਤੇ।

Reported by:  PTC News Desk  Edited by:  Aarti -- February 12th 2023 04:47 PM -- Updated: February 12th 2023 04:48 PM
ਆਰ ਮਾਧਵਨ ਦੇ ਬੇਟੇ ਨੇ ਖੇਲੋ ਇੰਡੀਆ ਯੂਥ ਖੇਡਾਂ ’ਚ ਪੰਜ ਸੋਨ ਤਗ਼ਮੇ ਸਮੇਤ ਸੱਤ ਤਗ਼ਮੇ ਜਿੱਤੇ

ਆਰ ਮਾਧਵਨ ਦੇ ਬੇਟੇ ਨੇ ਖੇਲੋ ਇੰਡੀਆ ਯੂਥ ਖੇਡਾਂ ’ਚ ਪੰਜ ਸੋਨ ਤਗ਼ਮੇ ਸਮੇਤ ਸੱਤ ਤਗ਼ਮੇ ਜਿੱਤੇ

Vedaant Madhavan:  ਮੱਧ ਪ੍ਰਦੇਸ਼ ਵਿੱਚ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਇੱਕ ਵਾਰ ਫਿਰ ਤੋਂ ਮੁਕਾਬਲੇ ’ਚ ਕਮਾਲ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਵੇਦਾਂਤ ਮਾਧਵਨ ਨੇ ਤੈਰਾਕੀ ਮੁਕਾਬਲੇ ਵਿੱਚ ਕੁੱਲ 7 ਤਗਮੇ ਜਿੱਤੇ। ਜਿਸ ’ਚ ਵੇਦਾਂਤ ਨੇ 5 ਸੋਨ ਅਤੇ 2 ਚਾਂਦੀ ਦੇ ਤਗਮਿਆਂ ਸਮੇਤ ਕੁੱਲ 7 ਤਗਮੇ ਜਿੱਤੇ। ਬੇਟੇ ਦੀ ਇਸ ਕਾਮਯਾਬੀ 'ਤੇ ਆਰ. ਮਾਧਵਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। 


ਬੇਟੇ ਦੀ ਇਸ ਕਾਮਯਾਬੀ ਤੋਂ ਬਾਅਦ ਆਰ ਮਾਧਵਨ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਅਪੇਕਸ਼ਾ ਫਰਨਾਂਡੀਜ਼ ਅਤੇ ਵੇਦਾਂਤ ਦੇ ਪ੍ਰਦਰਸ਼ਨ ਨੂੰ ਦੇਖ ਕੇ ਬਹੁਤ ਖੁਸ਼ ਹਨ। ਉਹ ਇਸ ਮੌਕੇ ਨੂੰ ਲੈ ਕੇ ਸ਼ਿਵਰਾਜ ਸਿੰਘ ਚੌਹਾਨ ਅਤੇ ਅਨੁਰਾਗ ਠਾਕੁਰ ਸਮੇਤ ਹੋਰਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਜਿਨ੍ਹਾਂ ਨੇ ਇਸ ਨੂੰ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ। ਉਨ੍ਹਾਂ ਨੂੰ ਅੱਜ ਬਹੁਤ ਹੀ ਜਿਆਦਾ ਮਾਣ ਮਹਿਸੂਸ ਹੋ ਰਿਹਾ ਹੈ। 

ਆਪਣੇ ਦੂਜੇ ਟਵੀਟ ’ਤੇ ਆਰ ਮਾਧਵਨ ਨੇ ਬੇਟੇ ਦੀ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ ਕਿ ਰੱਬ ਦੀ ਕਿਰਪਾ ਨਾਲ 100 ਮੀਟਰ, 200 ਮੀਟਰ ਅਤੇ 1500 ਮੀਟਰ 'ਚ ਸੋਨਾ, 400 ਮੀਟਰ ਅਤੇ 800 ਮੀਟਰ 'ਚ ਚਾਂਦੀ ਦਾ ਤਗਮਾ। 

ਇਹ ਵੀ ਪੜ੍ਹੋ: turkey earthquake : 128 ਘੰਟੇ ਬਾਅਦ ਮਲਬੇ ਥੱਲਿਓਂ ਨਵਜੰਮੇ ਬੱਚੇ ਨੂੰ ਸੁਰੱਖਿਅਤ ਕੱਢਿਆ, ਵੇਖੋ ਵੀਡੀਓ

- PTC NEWS

Top News view more...

Latest News view more...

PTC NETWORK
PTC NETWORK