ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਅੱਜ ਸੂਰਤ ਦੀ ਅਦਾਲਤ 'ਚ ਹੋ ਸਕਦੇ ਨੇ ਪੇਸ਼

By  Shanker Badra October 10th 2019 09:09 AM -- Updated: October 10th 2019 09:18 AM

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਅੱਜ ਸੂਰਤ ਦੀ ਅਦਾਲਤ 'ਚ ਹੋ ਸਕਦੇ ਨੇ ਪੇਸ਼:ਸੂਰਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਗੁਜਰਾਤ ਦੀ ਇੱਕ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਪੇਸ਼ ਹੋਣ ਜਾ ਰਹੇ ਹਨ।ਕਰਨਾਟਕ ਦੇ ਕੋਲਾਰ ਵਿਚ ਇਕ ਚੋਣ ਮੀਟਿੰਗ ਦੌਰਾਨ ਉਸਨੇ ਕਥਿਤ ਤੌਰ 'ਤੇ ਇਕ ਬਿਆਨ ਦਿੱਤਾ ਸੀ ਕਿ' ਸਾਰੇ ਚੋਰਾਂ ਦਾ ਮੋਦੀ ਉਪਨਾਮ ਕਿਉਂ ਹੈ ।ਇਸਦੇ ਲਈ ਉਸਦੇ ਖਿਲਾਫ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।

Rahul Gandhi to appear Surat court in today defamation case ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਅੱਜ ਸੂਰਤ ਦੀ ਅਦਾਲਤ 'ਚ ਹੋ ਸਕਦੇ ਨੇ ਪੇਸ਼

ਦੱਸਿਆ ਜਾਂਦਾ ਹੈ ਕਿ ਜੁਲਾਈ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਰਾਹੁਲਗਾਂਧੀ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 10 ਅਕਤੂਬਰ ਤੈਅ ਕੀਤੀ ਗਈ ਸੀ। ਇਸ ਤੋਂ ਪਹਿਲਾਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਬੀਐਚ ਕਪਾਡੀਆ ਨੇ ਮਈ ਵਿਚ ਗਾਂਧੀ ਨੂੰ ਸੰਮਨ ਜਾਰੀ ਕੀਤੇ ਸਨ।

Rahul Gandhi to appear Surat court in today defamation case ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਣਹਾਨੀ ਮਾਮਲੇ 'ਚ ਅੱਜ ਸੂਰਤ ਦੀ ਅਦਾਲਤ 'ਚ ਹੋ ਸਕਦੇ ਨੇ ਪੇਸ਼

ਇਸ ਦੌਰਾਨ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੂਰਨੇਸ਼ ਮੋਦੀ ਦੀ ਸ਼ਿਕਾਇਤ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 499 ਅਤੇ 500 ਦੇ ਅਧੀਨ ਸਵੀਕਾਰ ਕਰ ਲਿਆ। ਇਹ ਧਾਰਾ ਅਪਰਾਧਿਕ ਮਾਣਹਾਨੀ ਦੇ ਕੇਸਾਂ ਨਾਲ ਸਬੰਧਤ ਹੈ।

-PTCNews

Related Post