ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਈ ਥਾਈਂ ਪਿਆ ਮੀਂਹ !

By  Jagroop Kaur November 15th 2020 02:49 PM

ਚੰਡੀਗੜ੍ਹ: ਪੰਜਾਬ 'ਚ ਇੱਕ ਵਾਰ ਫਿਰ ਤੋਂ ਮੌਸਮ ਨੇ ਮਿਜਾਜ਼ ਬਦਲ ਲਿਆ ਹੈ। ਸੂਬੇ 'ਚ ਸਰਦ ਰੁੱਤ ਦੀ ਪਹਿਲੀ ਬਰਸਾਤ ਦੇ ਦਸਤਕ ਦੇ ਦਿੱਤੀ ਹੈ। ਅੱਜ ਪੰਜਾਬ 'ਚ ਕਈ ਥਾਵਾਂ 'ਤੇ ਮੀਂਹ ਤੇ ਗੜੇ ਪਏ ਹਨ। ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ, ਅਜਨਾਲਾ, ਤਰਨਤਾਰਨ ਅਤੇ ਫਰੀਦਕੋਟ 'ਚ ਬਾਰਿਸ਼ ਹੋਈ ਹੈ।

ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਈ ਥਾਈਂ ਪਿਆ ਮੀਂਹ !

ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਜਿਲ੍ਹੇ 'ਚ ਗੜਿਆਂ ਨਾਲ ਬਰਸਾਤ ਦੀ ਸ਼ੁਰੂਆਤ ਹੋ ਗਈ ਹੈ। ਉੱਥੇ ਹੀ ਅਜਨਾਲਾ 'ਚ ਵੀ ਮੀਂਹ ਤੇਜ਼ ਹਵਾਵਾਂ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ 'ਚ ਇੱਕ ਬਦਲਾਅ ਆਇਆ ਹੈ।

ਤੁਹਾਨੂੰ ਦੱਸ ਦੇਈਏ ਮੌਸਮ ਵਿਭਾਗ ਵੱਲੋਂ ਇਸ ਗੱਲ ਦਾ ਅਨੁਮਾਨ ਪਹਿਲਾ ਹੀ ਲਾਇਆ ਗਿਆ ਸੀ ਕਿ ਅੱਜ ਪੰਜਾਬ 'ਚ ਵੱਖ -ਵੱਖ ਥਾਵਾਂ 'ਤੇ ਮੀਂਹ ਤੇ ਤੇਜ਼ ਹਵਾਵਾਂ ਦੀ ਦਸਤਕ ਜ਼ਰੂਰ ਹੋਵੇਗੀ।

ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਈ ਥਾਈਂ ਪਿਆ ਮੀਂਹ !

ਇਹ ਅਨੁਮਾਨ ਪੰਜਾਬ ਦੇ ਵੱਖ -ਵੱਖ ਜਿਲ੍ਹਿਆਂ 'ਚ ਪਏ ਮੀਂਹ ਨੇ ਸਹੀ ਸਾਬਿਤ ਕਰ ਦਿੱਤਾ ਹੈ ਅਤੇ ਇਸ ਮੀਂਹ ਨੇ ਪੰਜਾਬ 'ਚ ਠੰਡਾ ਮੌਸਮ ਕਰ ਦਿੱਤਾ ਹੈ।

-PTC News

 

 

 

Related Post