ਮੀਂਹ ਨੇ 'ਲੋਹੜੀ' ਦਾ ਮਜ਼ਾ ਕੀਤਾ ਕਿਰਕਰਾ, ਕਿਸਾਨ ਵੀ ਡੁੱਬੇ ਫ਼ਿਕਰਾਂ 'ਚ

By  Jashan A January 13th 2020 05:05 PM

ਮੀਂਹ ਨੇ 'ਲੋਹੜੀ' ਦਾ ਮਜ਼ਾ ਕੀਤਾ ਕਿਰਕਰਾ, ਕਿਸਾਨ ਵੀ ਡੁੱਬੇ ਫ਼ਿਕਰਾਂ 'ਚ,ਦਿੜ੍ਹਬਾ ਮੰਡੀ: ਅੱਜ ਲੋਹੜੀ ਦਾ ਤਿਉਹਾਰ ਦੇਸ਼ ਭਰ 'ਚ ਧੂਮ-ਧਾਮ ਨਾਲ਼ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਸ਼ੁਰੂ ਹੋਏ ਮੀਂਹ ਨੇ 'ਲੋਹੜੀ' ਦੇ ਰੰਗ 'ਚ ਭੰਗ ਪਾ ਦਿੱਤੀ ਹੈ। ਜਿਸ ਕਾਰਨ ਖੁੱਲ੍ਹੇ 'ਚ ਧੂਣਾ ਬਾਲਣ ਵਾਲੇ ਲੋਕਾਂ ਅਤੇ ਖੁੱਲ੍ਹੇ 'ਚ ਮੂੰੰਗਫਲੀਆਂ, ਰਿਓੜੀਆਂ ਵੇਚਣ ਵਾਲਿਆਂ ਦੇ ਚਿਹਰੇ ਉਦਾਸ ਦਿਖਾਈ ਦੇ ਰਹੇ ਹਨ।

Rain ਅੱਜ ਕਈ ਥਾਵੀਂ ਜਿੱਥੇ ਭਾਰੀ ਬਾਰਿਸ਼ ਵੇਖਣ ਨੂੰ ਮਿਲੀ, ਉੱਥੇ ਹੀ ਦਿੜ੍ਹਬਾ ਅਤੇ ਕੌਹਰੀਆਂ ਸਮੇਤ ਕਈ ਇਲਾਕਿਆਂ 'ਚ ਹਲਕੀ ਗੜੇਮਾਰੀ ਵੀ ਹੋਈ। ਗੜੇ ਪੈਣ ਨਾਲ਼ ਜਿੱਥੇ ਬੱਚਿਆਂ 'ਚ ਉਤਸ਼ਾਹ ਵੇਖਿਆ ਗਿਆ ਉੱਥੇ ਹੀ ਗੜੇ ਪੈਣਾ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣਿਆ।

ਹੋਰ ਪੜ੍ਹੋ: ਪੰਜਾਬ 'ਚ ਬੇਖੌਫ ਲੁਟੇਰੇ, ਹਥਿਆਰਾਂ ਦੀ ਨੋਕ 'ਤੇ ਪੈਟਰੋਲ ਪੰਪ 'ਤੇ ਕੀਤੀ ਲੁੱਟ

Rain ਜ਼ਿਕਰਯੋਗ ਹੈ ਕਿ ਗੜੇਮਾਰੀ ਕਾਰਨ ਫ਼ਸਲਾਂ ਖਰਾਬ ਹੋ ਜਾਂਦੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਅਜੇ ਵੀ ਕਈ ਥਾਵੀਂ ਕੱਲ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਕਿਸੀ ਵੀ ਹਾਲਤ 'ਚ ਰਾਹਤ ਨਹੀਂ ਮਿਲ ਰਹੀ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post