ਕੰਬਾਊ ਠੰਡ 'ਚ ਪੈਂਦਾ ਮੀਂਹ ਵੀ ਨਹੀਂ ਹਿਲਾ ਪਾਇਆ ਕਿਸਾਨਾਂ ਦੇ ਬੁਲੰਦ ਹੌਂਸਲੇ

By  Jagroop Kaur January 3rd 2021 02:40 PM -- Updated: January 3rd 2021 02:42 PM

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਸੰਘਰਸ਼ ਅੱਜ 39ਵੇਂ ਦਿਨ 'ਚ ਦਾਖਿਲ ਹੋ ਗਿਆ ਹੈ । ਇਸ ਦੌਰਾਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦਿੱਲੀ 'ਚ ਅੱਜ ਪਏ ਮੀਂਹ ਕਾਰਨ ਗਾਜ਼ੀਪੁਰ ਸਰਹੱਦ ਅਤੇ ਸਿੰਘੁ ਬਾਰਡਰ ਦੀ ਉਸ ਥਾਂ 'ਤੇ ਪਾਣੀ ਦਾ ਇਕੱਠ ਹੋ ਗਿਆ ਜਿਥੇ ਕਿਸਾਨ ਧਰਨੇ 'ਤੇ ਬੈਠੇ ਹਨ। ਪ੍ਰਦਰਸ਼ਨ ਸਥਾਨ 'ਤੇ ਪਾਣੀ ਭਰ ਜਾਣ 'ਤੇ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹੀ ਨਜ਼ਰ ਆਏ |ਹੋਰ ਪੜ੍ਹੋ  : ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ

ਦਰਅਸਲ ਜਿਸ ਜਗ੍ਹਾ ਪਾਣੀ ਖੜ੍ਹਾ ਹੋਇਆ ਉਥੇ ਅੰਦਲੋਂਕਾਰੀ ਕਿਸਾਨ ਇਸ ਨੂੰ ਖ਼ੁਦ ਸਾਫ਼ ਕਰਦੇ ਨਜ਼ਰ ਆਏ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ, ਕਿ ''ਤਿਰਪਾਲ ਅਤੇ ਜੋ ਕੁਝ ਵੀ ਅਸੀਂ ਲੈ ਕੇ ਆਏ ਹਾਂ, ਉਸ ਨਾਲ ਠੰਡ ਅਤੇ ਮੀਂਹ ਤੋਂ ਆਪਣਾ ਬਚਾਅ ਕਰ ਰਹੇ ਹਾਂ।'' ਬਸ ਸ ਨਾਲ ਬਚਾਅ ਅਤੇ ਰਾਹਤ ਕਾਰਜ ਚਲ ਰਹੇ ਹਨ।Heavy rain adds to woes of farmers protesting at Delhi borders

ਹੋਰ ਪੜ੍ਹੋ :ਦੁੱਖਦਾਈ ਖ਼ਬਰ : ਕਿਸਾਨ ਅੰਦੋਲਨ ‘ਚ ਦਿਲ ਦਾ ਦੌਰਾ ਪੈਣ ਨਾਲ ਗਈਆਂ ਦੋ ਹੋਰ ਜਾਨਾਂ

ਉੱਥੇ ਹੀ ਸਿੰਘੁ ਸਰਹੱਦ 'ਤੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੈਂਪਾਂ 'ਚ ਮੀਂਹ ਦਾ ਪਾਣੀ ਭਰ ਗਿਆ ਹੈ। ਜਿਸ ਨੂੰ ਉਹ ਖ਼ੁਦ ਹਟਾ ਰਹੇ ਹਨ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਕਿਹਾ,''ਮੀਂਹ ਸਾਡੀ ਫ਼ਸਲ ਲਈ ਚੰਗਾ ਹੈ। ਜਦੋਂ ਅਸੀਂ ਆਪਣੇ ਖੇਤਾਂ 'ਚ ਕੰਮ ਕਰਦੇ ਹਾਂ ਤਾਂ ਅਸੀਂ ਭਿੱਜ ਜਾਂਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਨੂੰ ਇੱਥੇ ਮੀਂਹ ਦਾ ਸਾਹਮਣਾ ਕਰਨਾ ਪਵੇਗਾ।

बारिश की वजह से Singhu border पे आज की ये हालात है। Singhu Order | Rain in delhi - YouTube'' ਕਿਸਾਨਾਂ ਦਾ ਕਹਿਣਾ ਹੈ ਕਿ ਜਦ ਕੇਂਦਰ ਵੱਲੋਂ ਪਾਈਆਂ ਗਈਆਂ ਪਾਣੀ ਦੀਆਂ ਬੁਛਾੜਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਤਾਂ ਇਹ ਤਾਂ ਫਿਰ ਵੀ ਕੁਦਰਤੀ ਮੀਂਹ ਹੈ।

Rains, waterlogging cause inconvenience to farmers protesting at Delhi borders | Cities News,The Indian Expressਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ 'ਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਭਾਵੇਂ ਹੀ ਹੁਣ 2 ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ। ਪਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐੱਮ.ਐੱਸ.ਪੀ. 'ਤੇ ਕਾਨੂੰਨ ਵਰਗੇ ਅਹਿਮ ਮੁੱਦਿਆਂ 'ਤੇ ਗੱਲ ਹੋਣੀ ਬਾਕੀ ਹੈ। ਜਿਸ 'ਤੇ 4 ਜਨਵਰੀ ਯਾਨੀ ਸੋਮਵਾਰ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਹੋਵੇਗੀ। ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਹਾਲੇ ਵੀ ਕਿਸਾਨ ਡਟੇ ਹੋਏ ਹਨ।

Related Post