ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

By  Shanker Badra October 1st 2018 02:46 PM -- Updated: October 2nd 2018 05:36 PM

ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ:ਬਾਲੀਵੁੱਡ ਦੇ ਮਰਹੂਮ ਅਦਾਕਾਰ ਰਾਜ ਕਪੂਰ ਦੀ ਪਤਨੀ ਅਤੇ ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਸਵੇਰੇ 4 ਵਜੇ ਦੇ ਕਰੀਬ ਦੇਹਾਂਤ ਹੋ ਗਿਆ ਹੈ।Raj Kapoor wife Krishan Raj Kapoor Today Deathਜਾਣਕਾਰੀ ਅਨੁਸਾਰ ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ।ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। 87 ਸਾਲਾ ਕ੍ਰਿਸ਼ਨਾ ਰਾਜ ਕਪੂਰ ਦੇ ਦੇਹਾਂਤ ਮਗਰੋਂ ਪੂਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ਹੈ।ਬਾਲੀਵੁੱਡ ਦੀ ਮਸ਼ਹੂਰ ਹਸਤੀਆਂ ਵੱਲੋਂ ਰਿਸ਼ੀ ਕਪੂਰ ਦੇ ਘਰ ਆਉਣ ਜਾਣ ਦਾ ਸਿਲਸਿਲਾ ਜਾਰੀ ਹੈ।Raj Kapoor wife Krishan Raj Kapoor Today Deathਦੱਸ ਦੇਈਏ ਕਿ ਰਾਜ ਕਪੂਰ ਨੇ ਸਾਲ 1946 ਵਿੱਚ ਕ੍ਰਿਸ਼ਨਾ ਰਾਜ ਕਪੂਰ ਨਾਲ ਵਿਆਹ ਕਰਾਇਆ ਸੀ।ਉਨ੍ਹਾਂ ਦੇ ਤਿੰਨ ਪੁੱਤਰ ਰਿਸ਼ੀ ਕਪੂਰ, ਰਣਧੀਰ ਕਪੂਰ, ਰਾਜੀਵ ਕਪੂਰ ਅਤੇ ਦੋ ਧੀਆਂ ਰਿਤੂ ਨੰਦਾ ਤੇ ਰੀਮਾ ਕਪੂਰ ਹਨ। 1988 'ਚ ਰਾਜ ਕਪੂਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਇਕੱਠੇ ਰੱਖਿਆ ਹੋਇਆ ਸੀ।Raj Kapoor wife Krishan Raj Kapoor Today Deathਕ੍ਰਿਸ਼ਨਾ ਰਾਜ ਕਪੂਰ ਦੇ ਦੇਹਾਂਤ ਦੀ ਖ਼ਬਰ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ।ਉਨ੍ਹਾਂ ਲਿਖਿਆ, ਮੇਰੀ ਹਮਦਰਦੀ ਕਪੂਰ ਪਰਿਵਾਰ ਨਾਲ ਹੈ।ਕ੍ਰਿਸ਼ਨਾ ਰਾਜ ਕਪੂਰ ਹੁਣ ਇਸ ਦੁਨੀਆ 'ਚ ਨਹੀਂ ਰਹੀ।ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ,ਓਮ ਸ਼ਾਂਤੀ।

-PTCNews

Related Post