ਰਾਜ ਵਿੱਦਿਆ ਕੇਂਦਰ ਨੇ ਸੂਬੇ ਦੇ ਕੈਦੀਆਂ ਅਤੇ ਸਟਾਫ਼ ਲਈ ਕੋਵਿਡ ਤੋਂ ਬਚਾਅ ਲਈ ਦਾਨ ਕੀਤੀਆਂ ਵਸਤਾਂ   

By  Shanker Badra June 9th 2021 06:02 PM -- Updated: June 9th 2021 06:03 PM

ਚੰਡੀਗੜ੍ਹ : ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਵਿੱਦਿਆ ਕੇਂਦਰ` ਵੱਲੋਂ ਸੂਬੇ ਦੇ ਕੈਦੀਆਂ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਸਟਾਫ਼ ਲਈ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਨ.ਜੀ.ਓ. ਨੇ ਅੱਜ ਏ.ਡੀ.ਜੀ.ਪੀ. (ਜੇਲ੍ਹਾਂ) ਪ੍ਰਵੀਨ ਕੁਮਾਰ ਸਿਨਹਾ ਦੀ ਮੌਜੂਦਗੀ ਵਿਚ 5000 ਮਾਸਕ, 500 ਐਨ-95 ਮਾਸਕ, 50 ਪੀ.ਪੀ.ਈ. ਕਿੱਟਾਂ, 300 ਜੋੜੀ ਦਸਤਾਨੇ, 200 ਫੇਸ ਸ਼ੀਲਡਾਂ ਅਤੇ 100 ਲੀਟਰ ਸੈਨੀਟਾਈਜ਼ਰ ਦਾਨ ਕੀਤੇ।

ਜ਼ਿਕਰਯੋਗ ਹੈ ਕਿ ‘ਰਾਜ ਵਿਦਿਆ ਕੇਂਦਰ’ ਇੱਕ ਗੈਰ-ਮੁਨਾਫਾ ਸੰਗਠਨ ਹੈ ਜਿਸਨੇ ਮਨੁੱਖਤਾ ਦੀ ਭਲਾਈ ਲਈ ਵਿਸ਼ਵ ਭਰ ਵਿੱਚ ਅਨੇਕਾਂ ਪ੍ਰੋਗਰਾਮ ਚਲਾਏ ਹਨ, ਜਿਸ ਵਿੱਚ ਮਾਨਸਿਕ ਸਿਹਤ ਦੀ ਮਜ਼ਬੂਤੀ ਦੇ ਨਾਲ ਨਾਲ ਆਫ਼ਤ ਪ੍ਰਬੰਧਨ ਵਿੱਚ ਸਹਾਇਤਾ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰੇਮਸਾਗਰ ਫਾਉਂਡੇਸ਼ਨ ਵੀ ‘ਰਾਜ ਵਿੱਦਿਆ ਕੇਂਦਰ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਸਹਾਇਤਾ ਦੇ ਰਹੀ ਹੈ।

ਇਸ ਮੌਕੇ ਏ.ਡੀ.ਜੀ.ਪੀ. ਸਿਨਹਾ ਨੇ ਕੋਵਿਡ ਤੋਂ ਬਚਾਅ ਦੀਆਂ ਵਸਤਾਂ ਦਾਨ ਕਰਨ ਲਈ ਸੰਗਠਨ ਦਾ ਧੰਨਵਾਦ ਕੀਤਾ ਅਤੇ ਵਿਸ਼ਵ ਭਰ ਵਿੱਚ ਇਸ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

-PTCNews

Related Post