ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ

By  Shanker Badra March 11th 2019 04:21 PM

ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ:ਮੱਧ ਪ੍ਰਦੇਸ਼ : ਨਸ਼ਾ ਇੱਕ ਅਜਿਹਾ ਜ਼ਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹੁੰਦਾ ਹੈ।ਜਿਥੇ ਇੱਕ ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ।ਓਥੇ ਦੀ ਦੂਜੇ ਪਾਸੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।

Rajasthan And Madhya Pradesh Parrots Eating opium ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ

ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਇਨਸਾਨ ਨਸ਼ੇ ਦੇ ਆਦਿ ਹੁੰਦੇ ਹਨ ਪਰ ਹੁਣ ਇਥੇ ਤੋਤੇ ਵੀ ਅਫੀਮ ਖਾਣ ਲੱਗ ਗਏ ਹਨ।ਇਨ੍ਹਾਂ ਦਿਨਾਂ ਵਿੱਚ ਰਾਜਸਥਾਨ , ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਨ੍ਹਾਂ ਤੋਤਿਆਂ ਨੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ।

Rajasthan And Madhya Pradesh Parrots Eating opium ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ

ਰਾਜਸਥਾਨ ਦੇ ਉਦੈਪੁਰ ਜ਼ਿਲੇ ਦੇ ਮੇਨਾਰ , ਵੱਲਭਨਗਰ ਅਤੇ ਚਿੱਤੌੜਗ਼ੜ ਜ਼ਿਲੇ ਵਿੱਚ ਅਫੀਮ ਦੀ ਖੇਤੀ ਇਹਨਾਂ ਦਿਨਾਂ ਤਿਆਰ ਹੋਣ ਦੀ ਕਗਾਰ ਉੱਤੇ ਹੈ।ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਫਸਲ ਵਿੱਚ ਤਿਆਰ ਡੋਡੇ ਉੱਤੇ ਚੀਰਾ ਲਗਾਉਣ ਦੀ ਤਿਆਰੀ ਵਿੱਚ ਹਨ ,ਜਿਸਦੇ ਨਾਲ ਅਫੀਮ ਨਿਕਲਨੀ ਸ਼ੁਰੂ ਹੋਵੇਗੀ।ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ 'ਚ ਵੀ ਸਾਹਮਣੇ ਆਇਆ ਹੈ ,ਜਿਥੇ ਇਹ ਤੋਤੇ ਅਫੀਮ ਦੀ ਫਸਲ ਨਸ਼ਟ ਕਰਨ ’ਚ ਲੱਗੇ ਹੋਏ ਹਨ।ਉਹ ਇਸ ਨਸ਼ੇ ਦੇ ਆਦੀ ਹੋ ਗਏ ਹਨ।

Rajasthan And Madhya Pradesh Parrots Eating opium ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ

ਇਸ ਅਫੀਮ ਦੀ ਫਸਲ ਦੀ ਕਟਾਈ ਤੋਂ ਬਾਅਦ ਇਹਦੇ ਵਿਚੋਂ ਤਰਲ ਪਦਾਰਥ ਨਿਕਲਦਾ ਹੈ, ਜਿਹਨੂੰ ਚੂਸਣ ਲੈ ਕਈ ਤੋਤੇ ਇਥੇ ਆ ਜਾਂਦੇ ਹਨ ਅਤੇ ਕਿਸਾਨਾਂ ਦੀ ਫਸਲ ਦਾ ਕਾਫੀ ਹਿੱਸਾ ਖਰਾਬ ਕਰ ਜਾਂਦੇ ਹਨ।ਕਿਸਾਨਾਂ ਦੇ ਮੁਤਾਬਕ ਤੋਤਿਆਂ ਦਾ ਝੁੰਡ ਰੋਜ਼ਾਨਾ ਸਵੇਰੇ 5 ਤੋਂ 7 ਵਜੇ ਦੇ ਵਿੱਚ ਅਫੀਮ ਦੇ ਫੁਲ ਅਤੇ ਡੋਡਿਆਂ ਨੂੰ ਖਾ ਰਿਹਾ ਹੈ।ਉਥੇ ਹੀ ਕੁੱਝ ਪੰਛੀ ਡੋਡੇ ਕੱਟ ਕੇ ਲੈ ਜਾਂਦੇ ਹਨ।ਕਿਸਾਨ ਅਤੇ ਮਾਹਿਰਾਂ ਨੇ ਇਨ੍ਹਾਂ ਤੋਤਿਆਂ ਨੂੰ ਆਪਣੀ ਚੁੰਜ ’ਚ ਅਫੀਮ ਲੈ ਕੇ ਜਾਂਦੇ ਹੋਏ ਦੇਖਿਆ ਹੈ।

Rajasthan And Madhya Pradesh Parrots Eating opium ਇੱਥੇ ਤੋਤਿਆਂ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ , ਹੁਣ ਤੋਤੇ ਵੀ ਖਾਣ ਲੱਗੇ ਅਫੀਮ

ਓਥੋਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਅਫ਼ੀਮ ਦਾ ਡੋਡਾ ਖਾਣ ਦੇ ਬਾਅਦ ਤੋਤੇ ਸਮੇਤ ਹੋਰ ਪੰਛੀਆਂ ਅਤੇ ਬਾਂਦਰਾਂ ਵਿੱਚ ਇਸਦੀ ਭੈੜੀ ਆਦਤ ਲੱਗ ਜਾਂਦੀ ਹੈ।ਜੇਕਰ ਇੱਕ ਵਾਰ ਭੈੜੀ ਆਦਤ ਲੱਗ ਗਈ ਤਾਂ ਉਨ੍ਹਾਂ ਦਾ ਸਰੀਰ ਫਿਰ ਤੋਂ ਇਸ ਨਸ਼ੇ ਦੀ ਮੰਗ ਕਰਨ ਲੱਗਦਾ ਹੈ। ਹੁਣ ਜੇ ਇਸ ਫਸਲ ਨੂੰ ਕੱਟ ਦਿੱਤਾ ਜਾਵੇ ਤਾਂ ਨਸ਼ੇੜੀ ਤੋਤੇ ਤਾਂ ਮਰ ਜਾਣਗੇ ਅਤੇ ਕਈ ਤੋਤਿਆਂ ਨੂੰ ਖੇਤਾਂ ਵਿਚ ਮਰਿਆ ਹੋਇਆ ਵੀ ਪਾਇਆ ਗਿਆ ਹੈI

-PTCNews

Related Post