ਇਸ ਤਸਕਰ ਨੇ ਸੋਨਾ ਤਸਕਰੀ ਦਾ ਕੱਢਿਆ ਨਵਾਂ ਤਰੀਕਾ ,ਇਸ ਤਰੀਕੇ ਨਾਲ ਲਿਆ ਰਿਹਾ ਸੀ ਸੋਨਾ

By  Shanker Badra October 15th 2018 03:21 PM -- Updated: October 15th 2018 04:12 PM

ਇਸ ਤਸਕਰ ਨੇ ਸੋਨਾ ਤਸਕਰੀ ਦਾ ਕੱਢਿਆ ਨਵਾਂ ਤਰੀਕਾ ,ਇਸ ਤਰੀਕੇ ਨਾਲ ਲਿਆ ਰਿਹਾ ਸੀ ਸੋਨਾ:ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਨੇ ਸੋਨੇ ਦੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਸੋਨੇ ਦੇ 2 ਕਿੱਲੋ ਗਹਿਣੇ ਬਰਾਮਦ ਹੋਏ ਹਨ।ਇਸ ਤਸਕਰ ਨੇ ਸੋਨਾ ਤਸਕਰੀ ਦਾ ਨਵਾਂ ਤਰੀਕਾ ਕੱਢਿਆ ਸੀ।ਜਾਣਕਾਰੀ ਅਨੁਸਾਰ ਤਸਕਰ ਬੈਂਕਾਕ ਤੋਂ ਆ ਰਿਹਾ ਸੀ, ਜਿਸ ਨੇ ਕਸਟਮ ਅਧਿਕਾਰੀਆਂ ਨੂੰ ਧੋਖਾ ਦੇਣ ਲਈ ਗਹਿਣਿਆਂ ਨੂੰ ਪੇਂਟ ਕੀਤਾ ਹੋਇਆ ਸੀ ਪ੍ਰੰਤੂ ਇਸ ਵਿੱਚ ਸਫਲ ਨਹੀਂ ਹੋ ਸਕਿਆ।

ਜਾਣਕਾਰੀ ਮੁਤਾਬਕ ਤਸਕਰ ਇੱਕ ਜਹਾਜ਼ ਤੋਂ ਰਾਜਸਥਾਨ ਦੇ ਜੈਪੁਰ ਹਵਾਈ ਅੱਡੇ 'ਤੇ ਅੱਪੜਿਆ ਸੀ।ਜਿਸ ਸਮੇਂ ਏਅਰਪੋਰਟ ਉੱਤੇ ਉਸਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ, ਉਹ ਕਾਫ਼ੀ ਬੇਚੈਨ ਨਜ਼ਰ ਆ ਰਿਹਾ ਸੀ।ਜਿਸ ਤੋਂ ਬਾਅਦ ਜਾਂਚ ਦੌਰਾਨ ਤਸਕਰ ਕੋਲੋਂ ਸੋਨੇ ਦੇ 2 ਕਿੱਲੋ ਗਹਿਣੇ ਬਰਾਮਦ ਹੋਏ ਹਨ।

-PTCNews

Related Post