ਡਿਲੀਵਰੀ ਦੌਰਾਨ ਬੱਚੇ ਨੂੰ ਇੰਨ੍ਹੀ ਜ਼ੋਰ ਨਾਲ ਖਿੱਚਿਆ ਕਿ ਸਿਰ ਰਹਿ ਗਿਆ ਪੇਟ 'ਚ ਤੇ ਧੜ੍ਹ ਹੋ ਗਿਆ ਅਲੱਗ, ਜਾਣੋ ਮਾਮਲਾ

By  Jashan A January 10th 2019 09:33 PM

ਡਿਲੀਵਰੀ ਦੌਰਾਨ ਬੱਚੇ ਨੂੰ ਇੰਨ੍ਹੀ ਜ਼ੋਰ ਨਾਲ ਖਿੱਚਿਆ ਕਿ ਸਿਰ ਰਹਿ ਗਿਆ ਪੇਟ 'ਚ ਤੇ ਧੜ੍ਹ ਹੋ ਗਿਆ ਅਲੱਗ, ਜਾਣੋ ਮਾਮਲਾ,ਜੈਸਲਮੇਰ: ਜੈਸਲਮੇਰ ਦੇ ਰਾਮਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ।ਦਰਅਸਲ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਜਣੇਪੇ ਦੌਰਾਨ ਬੱਚੇ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਉਸ ਦੇ ਦੋ ਟੋਟੇ ਹੋ ਗਏ। ਨਰਸ ਨੇ ਬੱਚੇ ਨੂੰ ਇਨ੍ਹੀ ਜ਼ੋਰ ਨਾਲ ਬਾਹਰ ਖਿੱਚਿਆ ਕਿ ਬੱਚੇ ਦੇ ਧੜ ਤਕ ਦਾ ਹਿੱਸਾ ਤਾਂ ਬਾਹਰ ਆ ਗਿਆ ਪਰ ਸਿਰ ਵਾਲਾ ਹਿੱਸਾ ਮਾਂ ਦੀ ਕੁੱਖ ਦੇ ਅੰਦਰ ਹੀ ਰਹਿ ਗਿਆ।

child ਡਿਲੀਵਰੀ ਦੌਰਾਨ ਬੱਚੇ ਨੂੰ ਇੰਨ੍ਹੀ ਜ਼ੋਰ ਨਾਲ ਖਿੱਚਿਆ ਕਿ ਸਿਰ ਰਹਿ ਗਿਆ ਪੇਟ 'ਚ ਤੇ ਧੜ੍ਹ ਹੋ ਗਿਆ ਅਲੱਗ, ਜਾਣੋ ਮਾਮਲਾ

ਇਸ ਤੋਂ ਬਾਅਦ ਡਾਕਟਰਾਂ ਨੇ ਇੱਕ ਹੋਰ ਅਣਗਹਿਲੀ ਵਰਤੀ ਤੇ ਗਰਭਵਤੀ ਦੇ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਤੇ ਮਹਿਲਾ ਨੂੰ ਜੈਸਲਮੇਰ ਲਈ ਰੈਫਰ ਕਰ ਦਿੱਤਾ। ਜੈਸਲਮੇਰ ਤੋਂ ਜੋਧਪੁਰ ਭੇਜ ਦਿੱਤਾ ਗਿਆ, ਜਿਥੇ ਉਹਨਾਂ ਨੂੰ ਸਚਾਈ ਦਾ ਪਤਾ ਲੱਗਿਆ। ਪੀੜਤਾ ਦੀ ਪਹਿਚਾਣ ਦੀਕਸ਼ਾ ਕੰਵਰ ਵਜੋਂ ਹੋਈ ਹੈ।

child ਡਿਲੀਵਰੀ ਦੌਰਾਨ ਬੱਚੇ ਨੂੰ ਇੰਨ੍ਹੀ ਜ਼ੋਰ ਨਾਲ ਖਿੱਚਿਆ ਕਿ ਸਿਰ ਰਹਿ ਗਿਆ ਪੇਟ 'ਚ ਤੇ ਧੜ੍ਹ ਹੋ ਗਿਆ ਅਲੱਗ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਦੀਕਸ਼ਾ ਕੰਵਰ ਨੂੰ ਪ੍ਰਸੂਤ ਪੀੜਾਂ ਦੇ ਬਾਅਦ ਉਸ ਦੇ ਪਰਿਵਾਰ ਵਾਲੇ ਰਾਮਗੜ੍ਹ ਹਸਪਤਾਲ ਲੈ ਗਏ। ਜੈਸਲਮੇਰ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਗੜ੍ਹ ਹਸਪਤਾਲ ਵਾਲਿਆਂ ਦੱਸਿਆ ਸੀ ਕਿ ਮਹਿਲਾ ਦਾ ਜਣੇਪਾ ਹੋ ਚੁੱਕਿਆ ਹੈ ਪਰ ਔਲ਼ (ਪਲਸੈਂਟਾ) ਅੰਦਰ ਰਹਿ ਗਿਆ ਹੈ।

child ਡਿਲੀਵਰੀ ਦੌਰਾਨ ਬੱਚੇ ਨੂੰ ਇੰਨ੍ਹੀ ਜ਼ੋਰ ਨਾਲ ਖਿੱਚਿਆ ਕਿ ਸਿਰ ਰਹਿ ਗਿਆ ਪੇਟ 'ਚ ਤੇ ਧੜ੍ਹ ਹੋ ਗਿਆ ਅਲੱਗ, ਜਾਣੋ ਮਾਮਲਾ

ਇਸ ਪਿੱਛੋਂ ਜੋਧਪੁਰ ਦੇ ਉਮੇਧ ਹਸਪਤਾਲ ਵਿੱਚ ਡਾਕਟਰਾਂ ਨੇ ਮਹਿਲਾ ਦੀ ਡਿਲੀਵਰੀ ਕੀਤੀ ਤਾਂ ਬੱਚੇ ਦਾ ਸਿਰ ਬਾਹਰ ਕੱਢਿਆ ਗਿਆ।ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

 

Related Post