ਖੁਸ਼ੀ-ਖੁਸ਼ੀ ਪਿਕਨਿਕ 'ਤੇ ਭੇਜੇ ਬੱਚਿਆਂ ਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਹੁਣ ਨਹੀਂ ਪਰਤਣਗੇ ਘਰ ਵਾਪਿਸ ,ਵਾਪਰਿਆ ਇਹ ਹਾਦਸਾ

By  Shanker Badra October 13th 2018 10:16 PM

ਖੁਸ਼ੀ-ਖੁਸ਼ੀ ਪਿਕਨਿਕ 'ਤੇ ਭੇਜੇ ਬੱਚਿਆਂ ਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਹੁਣ ਨਹੀਂ ਪਰਤਣਗੇ ਘਰ ਵਾਪਿਸ ,ਵਾਪਰਿਆ ਇਹ ਹਾਦਸਾ:ਰਾਜਸਥਾਨ 'ਚ ਸਕੂਲੀ ਬੱਚਿਆਂ ਦੇ ਮਾਪਿਆਂ ਦੀਆਂ ਖੁਸ਼ੀਆਂ ਉਸ ਸਮੇਂ ਗਮ 'ਚ ਬਦਲ ਗਈਆਂ ,ਜਦੋਂ ਉਨ੍ਹਾਂ ਨੂੰ ਬੱਚਿਆਂ ਨਾਲ ਵਾਪਰੇ ਹਾਦਸੇ ਬਾਰੇ ਪਤਾ ਲੱਗਿਆ।

ਰਾਜਸਥਾਨ ਦੇ ਉਦੈਪੁਰ 'ਚ ਇੱਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਤਿੰਨ ਸਕੂਲੀ ਬੱਚੇ ਅਤੇ ਪੰਜ ਮਹਿਲਾ ਅਧਿਆਪਕਾਂ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਲੰਬੂਰ ਖੇਤਰ ਦੇ ਡਾਇਆ ਪਿੰਡ ਦੇ ਇੱਕ ਨਿੱਜੀ ਸਕੂਲ ਦੀਆਂ 6 ਮਹਿਲਾ ਅਧਿਆਪਕਾਂ ਅਤੇ ਪੰਜ ਬੱਚੇ ਪਿਕਨਿਕ ਮਨਾਉਣ ਲਈ ਉਦੈਪੁਰ ਜਾ ਰਹੇ ਸਨ।ਇਸ ਦੌਰਾਨ ਇਨ੍ਹਾਂ ਦੀ ਕਾਰ ਇੱਕ ਟਰੱਕ ਦੀ ਲਪੇਟ 'ਚ ਆ ਗਈ।ਇਸ ਹਾਦਸੇ 'ਚ ਪੰਜ ਅਧਿਆਪਕਾਂ ਸਮੇਤ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਅਧਿਆਪਕਾਂ ਅਤੇ ਦੋ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

-PTCNews

Related Post