ਕੈਪਟਨ ਸਰਕਾਰ ਬੀਬੀ ਭੱਠਲ 'ਤੇ ਮੁੜ ਹੋਈ ਮਿਹਰਬਾਨ , ਮਿਲੀ ਮੰਤਰੀ ਵਾਲੀ ਸਹੂਲਤ

By  Shanker Badra September 8th 2018 11:16 AM -- Updated: September 8th 2018 11:22 AM

ਕੈਪਟਨ ਸਰਕਾਰ ਬੀਬੀ ਭੱਠਲ 'ਤੇ ਮੁੜ ਹੋਈ ਮਿਹਰਬਾਨ ,ਮਿਲੀ ਮੰਤਰੀ ਵਾਲੀ ਸਹੂਲਤ:ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਰਜਿੰਦਰ ਕੌਰ ਭੱਠਲ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਦਫ਼ਤਰ ਅਲਾਟ ਕਰ ਦਿੱਤਾ ਹੈ।ਭੱਠਲ ਨੂੰ ਸਿਵਲ ਸਕੱਤਰੇਤ ਵਿੱਚ 7ਵੀਂ ਮੰਜ਼ਲ 'ਤੇ ਕਮਰਾ ਨੰਬਰ -19 ਅਲਾਟ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਪਰ ਨਿਯਮਾਂ ਮੁਤਾਬਕ ਭੱਠਲ ਸਕੱਤਰੇਤ ਵਿੱਚ ਦਫ਼ਤਰ ਦੀ ਕੋਈ ਹੱਕਦਾਰ ਨਹੀਂ ਹੈ।ਜਿਸ ਦੇ ਲਈ ਬੀਬੀ ਭੱਠਲ ਵਾਰ-ਵਾਰ ਹੀ ਮੰਗ ਕਰ ਰਹੀ ਕਿ ਉਸਨੂੰ ਸਕੱਤਰੇਤ ਵਿੱਚ ਦਫ਼ਤਰ ਦਿੱਤਾ ਜਾਵੇਂ।

ਦੱਸਿਆ ਜਾਂਦਾ ਹੈ ਕਿ ਸਕੱਤਰੇਤ ਵਿੱਚ ਕਮਰਾ ਸਿਰਫ ਮੁੱਖ ਮੰਤਰੀ, ਮੰਤਰੀਆਂ, ਆਈਏਐਸ ਅਧਿਕਾਰੀਆਂ ਜਾਂ ਪੀਸੀਐਸ ਅਧਿਕਾਰੀਆਂ ਨੂੰ ਹੀ ਦਿੱਤਾ ਜਾ ਸਕਦਾ ਹੈ,ਕਿਸੇ ਵੀ ਬੋਰਡ ਜਾਂ ਨਿਗਮ ਦੇ ਚੇਅਰਮੈਨ ਨੂੰ ਨਹੀਂ ਦਿੱਤਾ ਜਾਂਦਾ।

ਜਦਕਿ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਉਹ ਸੈਕਟਰ 33 ਸਥਿਤ ਪੰਜਾਬ ਰਾਜ ਯੋਜਨਾ ਬੋਰਡ ਦੇ ਦਫ਼ਤਰ ਵਿੱਚ ਬੈਠਣ ਪਰ ਭੱਠਲ ਨੇ ਸਾਫ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਸਨੂੰ ਸੈਕਟਰ-17 ਵਿੱਚ ਦਫਤਰ ਦਿੱਤਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਬੀਬੀ ਭੱਠਲ 'ਤੇ ਕੈਪਟਨ ਸਰਕਾਰ ਪਹਿਲਾਂ ਵੀ ਮਿਹਰਬਾਨ ਰਹੀ ਹੈ ,ਸਰਕਾਰ ਨੇ ਉਨ੍ਹਾਂ ਦਾ 80 ਲੱਖ ਰੁਪਏ ਤੱਕ ਦਾ ਕੋਠੀ ਦਾ ਕਿਰਾਇਆ ਵੀ ਮੁਆਫ ਕਰ ਦਿੱਤਾ।

-PTCNews

Related Post