ਕਦੇ ਸਕੂਲ ਜਾਣ ਲਈ ਰੋਜ਼ਾਨਾ 10 ਕਿ.ਮੀ ਪੈਦਲ ਸਫ਼ਰ ਕਰਦੀ ਸੀ ਇਹ ਲੜਕੀ, ਹੁਣ ਹਾਸਲ ਕੀਤੀ ਵੱਡੀ ਸਫ਼ਲਤਾ

By  Jashan A August 26th 2019 11:35 AM

ਕਦੇ ਸਕੂਲ ਜਾਣ ਲਈ ਰੋਜ਼ਾਨਾ 10 ਕਿ.ਮੀ ਪੈਦਲ ਸਫ਼ਰ ਕਰਦੀ ਸੀ ਇਹ ਲੜਕੀ, ਹੁਣ ਹਾਸਲ ਕੀਤੀ ਵੱਡੀ ਸਫ਼ਲਤਾ,ਰਾਜੌਰੀ: ਅਕਸਰ ਹੀ ਕਿਹਾ ਜਾਂਦਾ ਹੈ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਤੇ ਜੋ ਮਿਹਨਤ ਦੇ ਰਸਤੇ 'ਤੇ ਚੱਲਦੇ ਹਨ, ਉਹ ਇੱਕ ਦਿਨ ਜ਼ਰੂਰ ਸਫ਼ਲਤਾ ਹਾਸਲ ਕਰ ਲੈਂਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਰਹਿਣ ਵਾਲੀ ਇਰਮਿਮ ਸ਼ਮੀਮ ਲੜਕੀ ਨੇ। ਜਿਸ ਨੇ ਸਖ਼ਤ ਮਿਹਨਤ ਕਰ ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਇਆ।

 Irmim Shamimਦਰਅਸਲ, ਸ਼ਮੀਮ ਪਹਿਲੀ ਲੜਕੀ ਬਣ ਗਈ ਹੈ, ਜਿਸ ਨੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਦੀ ਐੱਮ. ਬੀ. ਬੀ. ਐੱਸ. ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ। ਇਰਮਿਮ ਲਈ ਇਹ ਪ੍ਰੀਖਿਆ ਪਾਸ ਕਰਨਾ ਇੰਨਾ ਆਸਾਨ ਨਹੀਂ ਸੀ, ਇਸ ਲਈ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਪਿਆ ਸੀ।

https://twitter.com/ani_digital/status/1165814512429096960?s=20

ਹੋਰ ਪੜ੍ਹੋ: ਬਠਿੰਡਾ: ਪਾਣੀ ਲਗਾਉਣ ਗਏ ਕਿਸਾਨ ਨੂੰ ਖੇਤ 'ਚ ਲੱਗਿਆ ਕਰੰਟ, ਮੌਤ

ਉਹ ਸਕੂਲ ਜਾਣ ਲਈ ਰੋਜ਼ਾਨਾ 10 ਕਿਲੋਮੀਟਰ ਪੈਦਲ ਜਾਂਦੀ ਸੀ, ਕਿਉਂਕਿ ਉਸ ਦੇ ਪਿੰਡ ਕੋਲ ਕੋਈ ਚੰਗਾ ਸਕੂਲ ਨਹੀਂ ਸੀ। ਬਚਪਨ ਤੋਂ ਹੀ ਇਰਮਿਮ ਦੇ ਮਨ 'ਚ ਡਾਕਟਰ ਬਣਨ ਦਾ ਸੁਪਨਾ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਹੀ ਉਸ ਨੇ ਇਸ ਸਾਲ ਮੈਡੀਕਲ ਪ੍ਰਵੇਸ਼ ਟੈਸਟ ਦਿੱਤਾ ਸੀ।

 Irmim Shamimਇਸ ਤੋਂ ਬਾਅਦ ਇਰਮਿਮ ਦਾ ਪਰਿਵਾਰ ਬਹੁਤ ਖੁਸ਼ ਹੈ। ਉਹ ਉਸ ਨੂੰ ਇਕ ਸਫਲ ਡਾਕਟਰ ਬਣਦੇ ਦੇਖਣਾ ਚਾਹੁੰਦੇ ਹਨ, ਤਾਂ ਕਿ ਉਨ੍ਹਾਂ ਦੀ ਧੀ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕੇ।

-PTC News

Related Post