ਰਾਜਪੁਰਾ 'ਚ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਖਿਲਾਫ ਕੀਤਾ ਰੋਸ ਪ੍ਰਦਰਸ਼ਨ

By  Jashan A November 19th 2018 08:54 PM

ਰਾਜਪੁਰਾ 'ਚ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਖਿਲਾਫ ਕੀਤਾ ਰੋਸ ਪ੍ਰਦਰਸ਼ਨ,ਰਾਜਪੁਰਾ: ਰਾਜਪੁਰਾ-ਚੰਡੀਗੜ੍ਹ ਰੋਡ ਉਤੇ ਅੱਜ ਨੇੜਲੇ ਪਿੰਡ ਨੇਪਰਾਂ 'ਚ ਆਰੀਅਨ ਗਰੁੱਪ ਆਫ ਕਾਲਜ਼ ਦੇ ਕਸ਼ਮੀਰ ਨਾਲ ਸਬੰਧਿਤ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸੜਕੀ ਆਵਾਜਾਈ ਜਾਮ ਕਰਕੇ ਕਾਲਜ਼ ਮੈਨਜਮੈਂਟ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

rajpura ਇਸੇ ਦੌਰਾਨ ਥਾਣਾ ਬਨੂੜ ਅਤੇ ਖੇੜੀ ਗੰਡਿਆ ਦੇ ਐਸ.ਐਚ.ਓ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੇ ਤੇ ਪੁਲਿਸ ਨੇ ਲਾਠੀਚਾਰਜ ਕਰਕੇ ਵਿਦਿਆਰਥੀਆਂ ਨੂੰ ਸੜਕ ਤੋਂ ਖਦੇੜਿਆ ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ। ਇਸ ਮੌਕੇ ਐਸ.ਡੀ.ਐਮ ਰਾਜਪੁਰਾ ਸਿ਼ਵ ਕੁਮਾਰ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਪਹੁੰਚ ਕੇ ਕਾਲਜ਼ ਵਿਦਿਆਰਥੀਆਂ ਨੂੰ ਕਾਲਜ ਮਨੇਜਮੈਂਟ ਨਾਲ ਮਿਲ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ।

studentsਪਰ ਦੂਜੇ ਪਾਸੇ ਕਸ਼ਮੀਰੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਕਾਲਜ ਪ੍ਰਸਾਸ਼ਨ ਡਾਇਰੈਕਟਰ ਦੇ ਨਿੱਜੀ ਪ੍ਰੋਗਰਾਮਾਂ ਲਈ ਵੀ ਪੈਸੇ ਇਕੱਠੇ ਕਰਦੇ ਹਨ ਹੋਰ ਤੇ ਹੋਰ ਉਨ੍ਹਾਂ ਕੋਲੋਂ ਆਨੇ ਬਹਾਨੇ ਪੈਸੇ ਲਏ ਜਾਂਦੇ ਹਨ।

—PTC News

Related Post