ਰਾਜਪੁਰਾ ਦੇ ਐੱਸ ਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਬਾਹਰੀ ਕਲੋਨੀਆਂ ਦੇ ਮਾਲਿਕਾਂ ਨੂੰ ਦਿੱਤੀ ਵਾਰਨਿੰਗ, ਕਿਹਾ ਇਹ ਚੀਜ਼ ਹੈ ਜਰੂਰੀ

By  Joshi October 14th 2018 04:48 PM -- Updated: October 14th 2018 05:04 PM

ਰਾਜਪੁਰਾ ਦੇ ਐੱਸ ਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਬਾਹਰੀ ਕਲੋਨੀਆਂ ਦੇ ਮਾਲਿਕਾਂ ਨੂੰ ਦਿੱਤੀ ਵਾਰਨਿੰਗ, ਕਿਹਾ ਇਹ ਚੀਜ਼ ਹੈ ਜਰੂਰੀ

ਬਨੂੜ: ਰਾਜਪੁਰਾ ਦੇ ਐੱਸ ਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਰਾਜਪੁਰਾ ਅਤੇ ਇਸ ਦੀਆਂ ਬਾਹਰੀ ਕਲੋਨੀਆਂ ਦੇ ਮਾਲਿਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਕਿਰਾਏਦਾਰ ਦੀ ਸੂਚਨਾ ਪੁਲਿਸ ਨੂੰ ਨਾ ਦਿੱਤੀ ਤਾਂ ਉਨ੍ਹਾਂ ਖਿਲਾਫ ਕਰੜੀ ਕਾਰਵਾਈ ਕੀਤੀ ਜਾਵੇਗੀ।rajpura punjab police sp krishan kumar painthe warningਰਾਜਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹਾ ਕਸ਼ਮੀਰੀ ਵਿਦਿਆਰਥੀਆਂ ਦਾ ਰਾਜਪੁਰਾ ਅਤੇ ਬਨੂੜ ਦੇ ਹਾਊਸ ਫੈੱਡ ਕਾਲੋਨੀ ਵਿਚ ਰਹਿਣ ਕਾਰਨ ਅਜਿਹੀ ਵਾਰਨਿੰਗ ਦਿੱਤੀ ਗਈ ਹੈ, ਤਾ ਜੋ ਕੋਈ ਘਟਨਾ ਨਾ ਵਾਪਰ ਸਕੇ।rajpura-punjab-police-sp-krishan-kumar-painthe-warningਇਸ ਮੌਕੇ ਐੱਸ ਪੀ ਕ੍ਰਿਸ਼ਨ ਕੁਮਾਰ ਪੈਂਥੇ ਇਹ ਵੀ ਕਿਹਾ ਕਿ ਪੁਲਿਸ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ।ਦੱਸ ਦੇਈਏ ਕਿ ਬੀਤੇ ਦਿਨਾਂ 'ਚ ਜਲੰਧਰ ਦੇ ਇੱਕ ਨਿੱਜੀ ਕਾਲਜ ਵਿਚੋਂ 3 ਕਸ਼ਮੀਰੀ ਦਹਿਸ਼ਤਗਰਦ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਨ। ਇਹ ਗ੍ਰਿਫਤਾਰੀ ਬਨੂੜ ਵਿਚ ਹਾਊਸ ਫੈੱਡ ਕੰਪਲੈਕਸ ਵਿਚੋਂ ਬੀਤੇ ਹਫਤੇ ਫੜ੍ਹੇ ਗਏ ਕਸ਼ਮੀਰੀ ਨੌਜਵਾਨ ਗਾਜ਼ੀ ਦੀ ਪੁੱਛ ਗਿੱਛ ਤੋਂ ਬਾਅਦ ਸੰਭਵ ਹੋਈ ਹੈ।

ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜੇ 10 ਦੇ ਕਰੀਬ ਨਿੱਜੀ ਇੰਸਟੀਚਿਊਟ ਹਨ ਜਿਸ ਵਿੱਚ ਤਕਰੀਬਨ 10 ਹਜ਼ਾਰ ਦੇ ਕਰੀਬ ਵਿਦਿਆਰਥੀ ਕਸ਼ਮੀਰ ਤੋਂ ਹੀ ਪੜ੍ਹਦੇ ਹਨ।

ਕੇਂਦਰ ਸਰਕਾਰ ਨੂੰ ਕਸ਼ਮੀਰ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਦੇਣ ਦੀ ਖਾਤਿਰ ਇੱਕ ਸਕਾਲਰਸ਼ਿਪ ਮਾਨਵ ਸੰਸਥਾਨ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਢਾਈ ਲੱਖ ਰੁਪਏ ਸਲਾਨਾ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਸ ਵਿਚ ਡੇਢ ਲੱਖ ਫੀਸ ਅਤੇ 1 ਲੱਖ ਹੋਸਟਲ ਜਾਂ ਬੋਰਡਿੰਗ ਦਾ ਖਰਚਾ ਸ਼ਾਮਿਲ ਹੈ ।

—PTC News

Related Post