ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਅੱਜ, PM ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ

By  Jashan A January 30th 2020 11:32 AM -- Updated: January 30th 2020 11:39 AM

ਨਵੀਂ ਦਿੱਲੀ: 30 ਜਨਵਰੀ ਦਾ ਦਿਨ ਸ਼ਹੀਦ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿਊਂਕਿ ਮਹਾਤਮਾ ਗਾਂਧੀ ਦੀ ਨਾਥੂਰਾਮ ਗੋਡਸੇ ਨੇ ਅੱਜ ਦੇ ਹੀ ਦਿਨ ਹੱਤਿਆ ਕਰ ਦਿੱਤੀ ਸੀ। ਅੱਜ ਸਿਆਸੀ ਆਗੂ ਦਿੱਲੀ ਸਥਿਤ ਰਾਜਘਾਟ ਵਿਖੇ ਪਹੁੰਚ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।

ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਾਤਮਾ ਗਾਂਧੀ ਨੂੰ ਰਾਜਘਾਟ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ।

ਹੋਰ ਪੜ੍ਹੋ:ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਮੁੜ ਜ਼ੋਰ ਫੜ੍ਹਨ ਲੱਗੀ ਠੰਡ

https://twitter.com/ANI/status/1222754712614653952?s=20

ਤੁਹਾਨੂੰ ਦੱਸ ਦੇਈਏ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ ਅਤੇ 30 ਜਨਵਰੀ 1948 ਨੂੰ ਨਵੀਂ ਦਿੱਲੀ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਹਾਤਮਾ ਗਾਂਧੀ ਨੇ ਅਹਿੰਸਾ ਅਤੇ ਸੱਤਿਆਗ੍ਰਹਿ ਦੇ ਰਾਹ 'ਤੇ ਚੱਲਦਿਆਂ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ।

https://twitter.com/ANI/status/1222753930750328832?s=20

https://twitter.com/ANI/status/1222752556511678465?s=20

-PTC News

Related Post