ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼

By  Shanker Badra June 21st 2019 06:24 PM

ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼:ਸਿਰਸਾ : ਦੋ ਸਾਧਵੀਆਂ ਨਾਲ ਜ਼ਬਰ -ਜਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਨੇ ਇਕ ਵਾਰੀ ਫਿਰ ਪੈਰੋਲ ਦੀ ਮੰਗ ਕੀਤੀ ਹੈ।ਉਸ ਨੇ ਇਸ ਵਾਰੀ ਅਜੀਬ ਕਾਰਨ ਦੱਸਿਆ ਹੈ।ਉਸ ਨੇ ਇਸ ਵਾਰੀ ਖੇਤੀਬਾੜੀ ਸਬੰਧੀ ਕੰਮਕਾਜ ਲਈ ਪੈਰੋਲ ਮੰਗੀ ਹੈ।

Ram Rahim Asked parole for farming
ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼

ਇਸ ਮੁੱਦੇ 'ਤੇ ਜੇਲ੍ਹ ਪ੍ਰਸਾਸ਼ਨ ਨੇ ਸਿਰਸਾ ਪ੍ਰਸਾਸ਼ਨ ਨੂੰ ਚਿੱਠੀ ਲਿਖੀ ਹੈ ,ਜਿਸ 'ਚ ਦੱਸਿਆ ਹੈ ਕਿ ਰਾਮ ਰਹੀਮ ਖੇਤੀ ਦੇ ਕੰਮਾਂ ਲਈ ਪੈਰੋਲ ਚਾਹੁੰਦਾ ਹੈ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ 'ਚ ਗੁਰਮੀਤ ਦੇ ਆਚਰਨ ਨੂੰ ਚੰਗਾ ਦੱਸਿਆ ਹੈ।ਹਾਲਾਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੱਤਰ ਵਿਚ ਲਿਖਿਆ ਗਿਆ ਹੈ ਕਿ ਬੰਦੀ ਗੁਰਮੀਤ ਸਿੰਘ ਦਾ ਜੇਲ੍ਹ ਵਿਚ ਆਚਰਣ ਠੀਕ ਹੈ ਅਤੇ ਉਸ ਨੇ ਜੇਲ੍ਹ ਵਿਚ ਕੋਈ ਅਪਰਾਧ ਨਹੀਂ ਕੀਤਾ।ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਅਪਣਾ ਫੈਸਲਾ ਸੌਂਪਣਾ ਹੈ।

Ram Rahim Asked parole for farming
ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼

ਗੁਰਮੀਤ ਰਾਮ ਰਹੀਮ ਕਿਸੇ ਵੀ ਤਰੀਕੇ ਨਾਲ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ।ਇਸ ਲਈ ਹੁਣ ਉਸ ਨੇ ਖੇਤੀਬਾੜੀ ਦੇ ਕੰਮਕਾਜ ਨੂੰ ਸੰਭਾਲਣ ਲਈ ਪੈਰੋਲ ਦੇਣ ਦੀ ਅਪੀਲ ਜੇਲ੍ਹ ਪ੍ਰਸ਼ਾਸਨ ਨੂੰ ਕੀਤੀ ਹੈ।ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਦੇ ਡੀਸੀ ਅਤੇ ਪੁਲਿਸ ਸੁਪਰਡੈਂਟ ਨੂੰ ਚਿੱਠੀ ਭੇਜ ਕੇ ਇਸ ਮਾਮਲੇ 'ਚ ਉਨ੍ਹਾਂ ਦੀ ਸਲਾਹ ਮੰਗੀ ਹੈ।

Ram Rahim Asked parole for farming
ਹੁਣ ਰਾਮ ਰਹੀਮ ਨੇ ਖੇਤੀ ਕਰਨ ਲਈ ਮੰਗੀ ਪੈਰੋਲ , ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਸਿਫ਼ਾਰਸ਼

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੋ ਸਾਧਨੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸੁਨਾਰੀਆ ਜੇਲ੍ਹ 'ਚ 20 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ।ਉਹ ਦੋ ਸਾਲਾਂ ਤੋਂ ਇਸ ਜੇਲ੍ਹ 'ਚ ਬੰਦ ਹੈ।ਗੁਰਮੀਤ ਨੇ ਕਈ ਮਹੀਨੇ ਪਹਿਲਾਂ ਵੀ ਪੈਰੋਲ ਮੰਗੀ ਸੀ। ਉਸ ਨੇ ਆਪਣੀ ਗੋਦ ਲਈ ਧੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੈਰੋਲ ਦੀ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

-PTCNews

Related Post