ਰਾਮ ਰਹੀਮ ਮਾਮਲਾ: 'ਤੇ ਹੁਣ ਇਹ ਅਹਿਮ ਲੜਕੀ ਹੋਈ ਅੰਡਰਗ੍ਰਾਊਂਡ, ਪੁਲਿਸ ਨੇ ਕੀਤਾ ਗ੍ਰਿਫਤਾਰੀ ਵਾਰੰਟ ਜਾਰੀ

By  Joshi January 9th 2018 10:10 AM

Ram Rahim Case: Vipasna vanishes from dera, goes underground, arrest warrant issued: ਰਾਮ ਰਹੀਮ ਮਾਮਲਾ: 'ਤੇ ਹੁਣ ਇਹ ਅਹਿਮ ਲੜਕੀ ਹੋਈ ਅੰਡਰਗ੍ਰਾਊਂਡ, ਪੁਲਿਸ ਨੇ ਕੀਤਾ ਗ੍ਰਿਫਤਾਰੀ ਵਾਰੰਟ ਜਾਰੀ

25 ਅਗਸਤ ਨੂੰ ਪੰਚਕੂਲ਼ਾ'ਚ ਹੋਈ ਹਿੰਸਾ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੁੰਦਿਆਂ ਹੀ ਵਿਪਾਸਨਾ ਵੀ ਅੰਡਰਗ੍ਰਾਊਂਡ ਹੋ ਗਈ ਹੈ।

ਪੰਚਕੂਲਾ ਪੁਲਿਦ ਸੀ ਐਸਆਈਟੀ ਵੱਲੋਂ ਵੀ ਇਸ ਸੰਬੰਧੀ ਦੋ ਵਾਰ ਰੇਡ ਕੀਤੇ ਜਾਣ 'ਤੇ ਵੀ ਵਿਪਾਸਨਾ ਦੀ ਕੋਈ ਖਬਰ ਨਹੀਂ ਹੈ। ਪੁਲਿਸ ਵੱਲੋਂ ਉਸਨੂੰ ਪੁੱਗਿਛ ਲਈ ਨੋਟਿਸ ਦੇ ਕੇ ਵੀ ਬੁਲਾਇਆ ਗਿਆ ਹੈ, ਜਿਸ ਤੋਂ ਸਿਰਫ ਇੱਕ ਵਾਰ ਹੀ ਉਹ ਪੁਲਿਸ ਦੇ ਸਾਹਮਣੇ ਪੇਸ਼ ਹੋਈ ਹੈ। Ram Rahim Case: Vipasna vanishes from dera, goes underground, arrest warrant issuedਇਸੇ ਦੇ ਚੱਲਦਿਆਂ ਪੁਲਿਸ ਨੇ ਜ਼ਿਲ੍ਹਾ ਅਦਾਲਤ ਤੋਂ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲੈ ਲਏ ਹਨ। ਵਿਪਾਸਨਾ ਦੇ ਖਿਲਾਫ ਪੁਲਿਸ ਦੇ ਕੋਲ ਕਈ ਸਬੂਤ ਆਏ ਹਨ, ਜਿਸ 'ਚ ਅਗਸਤ 17 ਨੂੰ ਸਿਰਸਾ 'ਚ ਹੋਈ ਮੀਟਿੰਗ 'ਚ ਵਿਪਾਸਨਾ 'ਚ ਸ਼ਾਮਿਲ ਹੋਣ ਦੀ ਗੱਲ ਆਈ ਹੈ। 

Ram Rahim Case: Vipasna vanishes from dera, goes underground, arrest warrant issued: ਪੁਲਿਸ ਸੂਤਰਾਂ ਅਨੁਸਾਰ ਸਪੈਸ਼ਲ ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਪਰਿਸਰ 'ਚ ਛਾਪੇਮਾਰੀ ਕੀਤੀ, ਪਰ ਵਿਪਾਸਨਾ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਹੈ।

ਇਸਦੇ ਇਲਾਵਾ ਪੁਲਿਸ ਦੁਆਰਾ ਵਿਪਾਸਨਾ ਦੇ ਹੋਰਨਾਂ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

Ram Rahim Case: Vipasna vanishes from dera, goes underground, arrest warrant issuedਪੁਲਿਸ ਕਮਿਸ਼ਨਾ ਏਐਸ ਚਾਵਲਾ ਨੇ ਦੱਸਿਆ ਕਿ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਦੁਆਰਾ ਕੋਰਟ ਤੋਂ ਵਾਰੰਟ ਲੈਣ ਤਂ ਬਾਅਦ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਲੇਕਿਨ ਉਹ ਅੰਡਰਗ੍ਰਾਊਨਡ ਹੋe ਗਈ ਹੈ। ਜਲਦ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਵਿਪਾਸਨਾ ਨੂੰ ਪੁਲਿਸ ਵੱਲੋਂ 4 ਵਾਰ ਨੋਟਿਸ ਦਿੱਤਾ ਗਿਆ ਸੀ, ਜਿਸ 'ਚ ਉਹ ਸਿਰਫ ਇੱਕ ਹੀ ਵਾਰ ਪੁਲਿਸ ਦੇ ਸਾਹਮਣੇ ਪੁਛਗਿਛ 'ਚ ਸ਼ਾਮਿਲ ਹੋਈ ਸੀ। ਇਸ ਦੌਰਾਨ ਉਹ ਹਨੀਪ੍ਰੀਤ ਦਾ ਫੋਨ ਵੀ ਲੈ ਕੇ ਆਈ ਸੀ, ਪਰ ਉਸਨੇ ਪੁਲਿਸ ਦਾ ਸਹੀ ਢੰਗ ਨਾਲ ਸਹਿਯੋਗ ਨਹੀਂ ਕੀਤਾ ਸੀ।

—PTC News

Related Post