ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ

By  Shanker Badra October 12th 2019 07:19 PM -- Updated: October 12th 2019 07:20 PM

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ:ਮੁੰਬਈ : ਬਾਲੀਵੁੱਡ ਦੀ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਰਾਂਚੀ ਦੀ ਇੱਕ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਫਿਲਮ ਨਿਰਮਾਤਾ ਅਜੇ ਕੁਮਾਰ ਨੇ ਅਮੀਸ਼ਾ ਉੱਤੇ ਢਾਈ ਕਰੋੜ ਦੇ ਚੈੱਕ ਬਾਊਂਸ ਹੋਣ ਦਾ ਦੋਸ਼ ਲਾਇਆ ਹੈ, ਜਿਸ ਦੀ ਸੁਣਵਾਈ ਲੰਬੇ ਸਮੇਂ ਤੋਂ ਕੋਰਟ 'ਚ ਚੱਲ ਰਹੀ ਸੀ।

Ranchi Court Issues Arrest Warrant Against Ameesha patel ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ

ਮਿਲੀ ਜਾਣਕਾਰੀ ਅਨੁਸਾਰ ਅਜੇ ਦਾ ਦੋਸ਼ ਹੈ ਕਿ ਸਾਲ 2018 ਦੌਰਾਨ ਫ਼ਿਲਮ 'ਚ ਕੰਮ ਕਰਨ ਦੇ ਏਵਜ਼ 'ਚ ਅਮੀਸ਼ਾ ਨੇ ਉਨ੍ਹਾਂ ਤੋਂ 2.5 ਕਰੋੜ ਰੁਪਏ ਲਏ ਸੀ। ਇਸ ਦੇ ਬਾਅਦ ਜਦੋਂ ਵੀ ਅਜੇ ਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਅਮੀਸ਼ਾ ਨੇ ਟਾਲ ਦਿੱਤਾ। ਇਸ ਦੇ ਬਾਅਦ ਅਮੀਸ਼ਾ ਨੇ ਉਨ੍ਹਾਂ ਨੂੰ ਤਿੰਨ ਕਰੋੜ ਰੁਪਏ ਦਾ ਇਕ ਚੈੱਕ ਦਿੱਤਾ। ਅਜੇ ਨੇ ਜਦੋਂ ਉਹ ਚੈੱਕ ਬੈਂਕ ਲਗਾਇਆ ਤਾਂ ਉਹ ਬਾਊਂਸ ਹੋ ਗਿਆ।

Ranchi Court Issues Arrest Warrant Against Ameesha patel ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ

ਜਿਸ ਦੇ ਬਾਅਦ ਅਜੇ ਨੇ ਅਮੀਸ਼ਾ ਖ਼ਿਲਾਫ਼ ਰਾਂਚੀ ਦੀ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ ਸੀ। ਉਸਦਾ ਇਹ ਵੀ ਕਹਿਣਾ ਸੀ ਕਿ ਕੇਸ ਦਰਜ ਕਰਵਾਉਣ ਦੇ ਬਾਅਦ ਵੀ ਅਮੀਸ਼ਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ਦੇ ਬਾਅਦ ਕੋਰਟ ਵੱਲੋਂ ਅਮੀਸ਼ਾ ਨੂੰ ਕਈ ਸੰਮਨ ਭੇਜੇ ਗਏ।

Ranchi Court Issues Arrest Warrant Against Ameesha patel ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਲਕਾ ਦਾਖਾ ਵਿਖੇ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ , ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਖ ਮੁੰਡੇ ਦੇ ਜੜਿਆ ਥੱਪੜ

ਦੱਸ ਦੇਈਏ ਕਿ ਅਮੀਸ਼ਾ ਪਟੇਲ ਉੱਤੇ ਇਹ ਵੀ ਦੋਸ਼ ਹੈ ਕਿ ਪੈਸੇ ਮੰਗੇ ਜਾਣ ’ਤੇ ਉਨ੍ਹਾਂ ਨੇ ਮਸ਼ਹੂਰ ਲੋਕਾਂ ਨਾਲ ਆਪਣੀਆਂ ਤਸਵੀਰਾਂ ਵਿਖਾ ਕੇ ਡਰਾਉਣ ਧਮਕਾਉਣ ਦੇ ਜਤਨ ਵੀ ਕੀਤੇ ਸਨ। ਅਮੀਸ਼ਾ ਪਟੇਲ ਵਿਰੁੱਧ ਇਹ ਇਸ ਕਿਸਮ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਤੇ ਅਜਿਹੀ ਧੋਖਾਧੜੀ ਦੇ ਦੋਸ਼ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ ਅਮੀਸ਼ਾ ਪਟੇਲ ਉੱਤੇ 11 ਲੱਖ ਰੁਪਏ ਲੈਣ ਤੋਂ ਬਾਅਦ ਆਯੋਜਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਸੀ।

-PTCNews

Related Post