ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ 'ਚ ਰੋਸ , ਹੁਣ ਫਰਾਂਸ ਦੇ ਗੁਰੂ ਘਰਾਂ 'ਚ ਵੀ ਪ੍ਰਚਾਰ ਕਰਨ 'ਤੇ ਪਾਬੰਦੀ

By  Shanker Badra January 15th 2020 07:29 PM

ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ 'ਚ ਰੋਸ , ਹੁਣ ਫਰਾਂਸ ਦੇ ਗੁਰੂ ਘਰਾਂ 'ਚ ਵੀ ਪ੍ਰਚਾਰ ਕਰਨ 'ਤੇ ਪਾਬੰਦੀ:ਪੈਰਿਸ : ਵਿਵਾਦਿਤ ਸਿੱਖ ਪ੍ਰਚਾਰਕ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ 'ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ 'ਚ ਵੀ ਪ੍ਰਚਾਰ ਕਰਨ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ।

Ranjit Singh Dhadrianwale Against France Gurdwara On preaching banned ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ 'ਚ ਰੋਸ , ਹੁਣ ਫਰਾਂਸ ਦੇ ਗੁਰੂ ਘਰਾਂ 'ਚ ਵੀ ਪ੍ਰਚਾਰ ਕਰਨ 'ਤੇ ਪਾਬੰਦੀ

ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਬਾਈਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ ਹੈ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ 'ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤੱਕ ਇਹ ਦੋਵੇਂ ਆਪਣੇ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਅਤੇ ਦੋਸ਼ ਮੁਕਤ ਨਹੀਂ ਹੋ ਜਾਂਦੇ।

Ranjit Singh Dhadrianwale Against France Gurdwara On preaching banned ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ 'ਚ ਰੋਸ , ਹੁਣ ਫਰਾਂਸ ਦੇ ਗੁਰੂ ਘਰਾਂ 'ਚ ਵੀ ਪ੍ਰਚਾਰ ਕਰਨ 'ਤੇ ਪਾਬੰਦੀ

ਇਸ ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ, ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ, ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ।

-PTCNews

Related Post