Tue, Mar 17, 2026
Whatsapp

ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਸ਼ਿਮ ਗਰਗ ਨੂੰ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ’ਤੇ ਭੇਜਿਆ

Reported by:  PTC News Desk  Edited by:  Pardeep Singh -- February 24th 2023 08:03 PM
ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਸ਼ਿਮ ਗਰਗ  ਨੂੰ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ’ਤੇ ਭੇਜਿਆ

ਵਿਧਾਇਕ ਅਮਿਤ ਰਤਨ ਦੇ ਨਜ਼ਦੀਕੀ ਰਸ਼ਿਮ ਗਰਗ ਨੂੰ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ’ਤੇ ਭੇਜਿਆ

ਬਠਿੰਡਾ: ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਨਜ਼ਦੀਕੀ ਰਸ਼ਿਮ ਗਰਗ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ ਹੈ।

ਅਦਾਲਤ ਨੇ ਵਿਧਾਇਕ ਦਾ ਚਾਰ ਦਿਨ ਯਾਨੀ 27 ਫਰਵਰੀ ਤੱਕ ਪੁਲਿਸ ਰਿਮਾਂਡ ਦਿੱਤਾ ਹੈ।  ਵਿਜੀਲੈਂਸ ਨੇ ਹੁਣ ਤੱਕ ਮੁਲਜ਼ਮਾਂ ਦੇ ਘਰ ਅਤੇ ਹੋਰ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਰਿਸ਼ਵਤ ਵਜੋਂ ਲਏ ਕਰੀਬ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਰਸ਼ਿਮ ਗਰਗ ਨੇ ਨੰਬਰਦਾਰ ਤੋਂ 2.50 ਲੱਖ ਰੁਪਏ ਐਡਵਾਂਸ ਅਤੇ ਸਰਪੰਚ ਦੇ ਪਤੀ ਤੋਂ 50 ਹਜ਼ਾਰ ਰੁਪਏ ਲਏ ਸਨ, ਜਿਸ ’ਚ ਵਿਜੀਲੈਂਸ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਉਸ ਦੇ ਘਰੋਂ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ, ਜਦਕਿ ਰਸ਼ਿਮ ਗਰਗ ਨੇ ਆਪਣੇ ਬਿਆਨਾਂ ’ਚ 1 ਲੱਖ 69 ਹਜ਼ਾਰ ਰੁਪਏ ਵੱਖ-ਵੱਖ ਥਾਵਾਂ ’ਤੇ ਰੱਖਣ ਦੀ ਗੱਲ ਕਬੂਲੀ ਹੈ। ਹੁਣ ਤਕ ਵਿਜੀਲੈਂਸ ਵਿਭਾਗ ਰਿਸ਼ਮ ਗਰਗ ਕੋਲੋਂ 5 ਲੱਖ 31 ਹਜ਼ਾਰ ਰੁਪਏ ਬਰਾਮਦ ਕਰ ਚੁੱਕਾ ਹੈ।


- PTC NEWS

Top News view more...

Latest News view more...

PTC NETWORK
PTC NETWORK