ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ

By  Shanker Badra October 31st 2020 11:25 AM

ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ:ਨਵੀਂ ਦਿੱਲੀ : ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 145ਵੀਂ ਜਯੰਤੀ ਹੈ। ਪੀਐੱਮ ਮੋਦੀ ਨੇ ਅੱਜ ‘ਸਟੈਚਿਊ ਆਫ ਯੂਨਿਟੀ 'ਤੇ ਜਾ ਕੇ ਸਰਦਾਰ ਵੱਲਭ ਭਾਈ ਪਟੇਲਦੀ ਜੈਅੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀਰਾਸ਼ਟਰੀ ਏਕਤਾ ਦਿਵਸ ਪਰੇਡ 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨੂੰ ਸਹੁੰ ਚੁਕਾਈ ਹੈ।

Rashtriya Ekta Diwas: PM Modi participates in National Unity Day celebrations in Gujarat ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈਪਟੇਲ ਨੂੰ ਦਿੱਤੀ ਸ਼ਰਧਾਂਜਲੀ

ਸਰਦਾਰ ਪਟੇਲ ਦੀ 145ਜਯੰਤੀ ‘ਤੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ ਕੇਵੜੀਆ ਸਥਿਤ ‘ਸਟੈਚਿਊ ਆਫ ਯੂਨਿਟੀ’ ਪਹੁੰਚੇ। ਜਿਥੇ ਉਹਨਾਂ ਨੇ ਸਰਦਾਰ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ‘ਏਕਤਾ ਦਿਵਸ ਪਰੇਡ’ ਦੀ ਸਲਾਮੀ ਲਈ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ।

Rashtriya Ekta Diwas: PM Modi participates in National Unity Day celebrations in Gujarat ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈਪਟੇਲ ਨੂੰ ਦਿੱਤੀ ਸ਼ਰਧਾਂਜਲੀ

ਦੱਸਣਯੋਗ ਹੈ ਕਿਅੱਜਆਇਰਨ ਮੈਨਸਰਦਾਰ ਵੱਲਭ ਭਾਈ ਪਟੇਲਦੀ ਜੈਅੰਤੀ ਹੈ। ਇਸ ਦਿਨ ਨੂੰ ਪੂਰਾ ਦੇਸ਼ ਰਾਸ਼ਟਰੀ ਏਕਤਾਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਦੀਆਦ ਵਿੱਚ ਹੋਇਆ ਸੀ। ਭਾਰਤ ਬਣਾਉਣ ਵਿਚ ਉਸ ਦੀ ਇਕ ਵਿਸ਼ੇਸ਼ ਭੂਮਿਕਾ ਮੰਨੀ ਜਾਂਦੀ ਹੈ। ਸਰਦਾਰ ਪਟੇਲ ਜੀ ਦਾ ਦਿਹਾਂਤ 15 ਦਸੰਬਰ, 1950 ਨੂੰ ਮੁੰਬਈ ‘ਚ ਹੋਇਆ ਸੀ। ਸਾਲ 1991 ‘ਚ ਸਰਦਾਰ ਪਟੇਲ ਨੂੰ ‘ਭਾਰਤ ਰਤਨ’ ਪੁਰਸਕਾਰ ਨਾਲ ਨਵਾਜਿਆ ਗਿਆ ਸੀ।

Rashtriya Ekta Diwas: PM Modi participates in National Unity Day celebrations in Gujarat ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈਪਟੇਲ ਨੂੰ ਦਿੱਤੀ ਸ਼ਰਧਾਂਜਲੀ

ਦੱਸ ਦੇਈਏ ਕਿ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਨਿਸ਼ਾਨਬੱਧ ਕਰਨ ਲਈ 2014 ਤੋਂ ਹਰ ਸਾਲ 31 ਅਕਤੂਬਰ ਨੂੰ ਨੈਸ਼ਨਲ ਯੂਨਿਟੀ ਦਿਵਸ ਜਾਂ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ। ਸਰਦਾਰ ਵੱਲਭ ਭਾਈ ਪਟੇਲ ਨੇ 565 ਰਿਆਸਤਾਂ ਨੂੰ ਇਕੱਠਾ ਕਰਕੇ ਭਾਰਤ ਨੂੰ ਇੱਕ ਰਾਸ਼ਟਰ ਬਣਾਇਆ ਸੀ। ਇਹੀ ਕਾਰਨ ਹੈ ਕਿ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ।

Rashtriya Ekta Diwas: PM Modi participates in National Unity Day celebrations in Gujarat ਰਾਸ਼ਟਰੀ ਏਕਤਾ ਦਿਵਸ : ‘ਸਟੈਚਿਊ ਆਫ ਯੂਨਿਟੀ’ ਪਹੁੰਚੇ PM ਮੋਦੀ, ਸਰਦਾਰ ਵੱਲਭ ਭਾਈਪਟੇਲ ਨੂੰ ਦਿੱਤੀ ਸ਼ਰਧਾਂਜਲੀ

ਇਸ ਲਈ ਭਾਰਤ ਸਰਕਾਰ ਨੇ ਰਾਸ਼ਟਰ ਦੀ ਏਕਤਾ ਸਥਾਪਤ ਕਰਨ ਲਈ 2014 ਵਿੱਚ ਰਾਸ਼ਟਰੀ ਏਕਤਾ ਦਿਵਸ ਦਾ ਪ੍ਰਸਤਾਵ ਦਿੱਤਾ ਸੀ। ਕਿਉਂਕਿ ਸਰਦਾਰ ਪਟੇਲ ਭਾਰਤ ਦੇ ਏਕੀਕਰਨ ਲਈ ਜਾਣੇ ਜਾਂਦੇ ਹਨ, ਰਾਸ਼ਟਰੀ ਏਕਤਾ ਦਿਵਸ ਹਰ ਸਾਲ ਉਨ੍ਹਾਂ ਦੇ ਜਨਮ ਦਿਨ (31 ਅਕਤੂਬਰ) ਨੂੰ ਮਨਾਇਆ ਜਾਂਦਾ ਹੈ,ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ‘ਚ, ਭਾਰਤ ਸਰਕਾਰ ਨੇ ਗੁਜਰਾਤ ‘ਚ ਨਰਮਦਾ ਨਦੀ ਦੇ ਕੋਲ ਭਾਰਤ ਦੇ ਲੋਹ ਪੁਰਸ਼ ਦੀ ਇੱਕ ਵਿਸ਼ਾਲ ਮੂਰਤੀ ਦਾ ਨਿਰਮਾਣ ਕੀਤਾ ਹੈ।

-PTCNews

Related Post